ਮੈਂਬਰ ਪਾਰਲੀਮੈਂਟ ਪ੍ਰੋ.ਚੰਦੂਮਾਜਰਾ ਨੂੰ ਵਧੀਆ ਸਾਂਸਦ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ-ਇਲਾਕੇ ਅੰਦਰ ਖੁਸ਼ੀ ਦੀ ਲਹਿਰ

ਨੂਰਪੁਰ ਬੇਦੀ, 31 ਮਾਰਚ (ਐਮ.ਪੀ.ਸ਼ਰਮਾਂ)- ਮੈਂਬਰ ਪਾਰਲੀਮੈਂਟ ਅਤੇ ਅਵਾਜ਼-ਏ-ਪੰਜਾਬ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇਸ਼ ਦੀ ਵਕਾਰੀ ਸੰਸਥਾ ਫੇਮ ਇੰਡੀਆ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵਧੀਆ ਸਾਂਸਦ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਂਸਦ ਮੈਂਬਰਾਂ ਦੇ ਨਾਲ ਪ੍ਰੋ.ਚੰਦੂਮਾਜਰਾ ਨੂੰ ਲੋਕ ਸਭਾ ’ਚ ਹਾਜ਼ਰੀ, ਬਹਿਸ ‘ਚ ਲਿਆ ਹਿੱਸਾ ਅਤੇ ਐਮ.ਪੀ. ਸਕੀਮ ਅਧੀਨ ਫੰਡਾਂ ਦੀ ਕੀਤੀ ਗਈ ਵਰਤੋਂ ਕਾਰਨ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਗੁੱਡਵਿਲ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਸੇਵਾ ਮੁਕਤ ਨਾਇਬ ਤਹਿਸੀਲਦਾਰ ਹਰਭਜਨ ਸਿੰਘ, ਰਣਜੀਤ ਸਿੰਘ ਢੀਂਡਸਾ, ਦਰਬਾਰਾ ਸਿੰਘ ਬਾਲਾ, ਜਸਵੀਰ ਸਿੰਘ ਰਾਣਾ, ਦੇਵ ਕਿਸ਼ਨ, ਸਰਪੰਚ ਸੁਰਿੰਦਰ ਕੁਮਾਰ, ਹੇਮਰਾਜ ਝਾਡੀਆਂ, ਜੀਵਨ ਕੁਮਾਰ ਸੰਜੂ, ਭਜਨ ਲਾਲ ਕਾਂਗੜ, ਕਰਨੈਲ ਸਿੰਘ ਆਜ਼ਮਪੁਰ, ਬਾਦਲ ਸਿੰਘ ਬਸੀ, ਨੰਬਰਦਾਰ ਭਜਨ ਲਾਲ ਸੁਆੜਾ, ਭਗਤ ਸਿੰਘ ਚਨੌਲੀ, ਹਰਕੇਤ ਸਿੰਘ ਕੌਲਾਪੁਰ, ਕਮਲ ਮੁੰਡਰਾ, ਜਸਵਿੰਦਰ ਸਿੰਘ ਬੱਬੀ, ਸਰਪੰਚ ਭਾਰਤ ਭੂਸ਼ਣ ਹੈਪੀ, ਅਵਤਾਰ ਸਿੰਘ ਸਾਂਘਾ, ਨਿਰਮਲ ਸਿੰਘ ਰੌਲੀ, ਸਰਪੰਚ ਕੇਵਲ ਕ੍ਰਿਸ਼ਨ ਹੈਪੀ, ਸਰਪੰਚ ਰਣਜੀਤ ਸਿੰਘ ਮੁਕਾਰੀ, ਸੁਰਿੰਦਰ ਸਿੰਘ ਰੂੜੇਵਾਲ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Send this to a friend