ਰੂਪਨਗਰ ’ਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬੱਸਾਂ ਸ਼ਹਿਰ ਅੰਦਰ ਦਾਖਲ ਹੋਣ ’ਤੇ ਪਾਬੰਦੀ

ਰੂਪਨਗਰ, 30 ਮਾਰਚ (ਲਾਡੀ ਖਾਬੜਾ)- ਸ਼੍ਰੀਮਤੀ ਗੁਰਨੀਤ ਤੇਜ ਜਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਜਾਬਤਾ ਫੋਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਖ-ਵਖ ਫੈਕਟਰੀਆਂ ਦੀਆਂ ਬਸਾਂ (ਸਕੂਲੀ ਬਸਾਂ ਨੂੰ ਛਡ ਕੇ) ਸਵੇਰੇ 08-00 ਤੋਂ ਰਾਤ 08-00 ਵਜੇ ਤਕ ਸ਼ਹਿਰ ਅੰਦਰ ਰਿੰਗ ਰੋਡ (ਸਰਕਾਰੀ ਕਾਲਜ, ਹਸਪਤਾਲ ਰੋਡ, ਰਾਮ ਲੀਲਾ ਗਰਾਊਂਡ ਤਕ) ਵਿਖੇ ਦਾਖਲ ਹੋਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਹੁਕਮਾਂ ਅਨੁਸਾਰ ਵੱਖ-ਵੱਖ ਫੈਕਟਰੀਆਂ ਦੀਆਂ ਬਸਾਂ ਨੂੰ ਸਟਾਫ ਨੂੰ ਚੁਕਣ ਤੇ ਉਤਾਰਨ ਲਈ ਸਿਰਫ ਸ਼ਹਿਰ ਵਿਚ ਬੇਲਾ ਚੌਂਕ ਤਕ ਹੀ ,ਦਾਖਲ ਹੋਣ ਲਈ ਵਾਟਰ ਲਿਲੀ, ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਰੂਪਨਗਰ ਰੋਡ ਤੋ ਬਾਈਪਾਸ ਹੁੰਦੇ ਹੋਏ ,ਜਾਣ ਤੇ ਆਉਣ ਦੀ ਇਜਾਜਤ ਹੀ ਦਿਤੀ ਜਾਂਦੀ ਹੈ।ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿ?ਂਕਿ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਨੇ ਪਤਰ ਨੰ:69800/ਟਰੇਫਿਕ/ਡੀ.ਪੀ.?/ ਰੂਪਨਗਰ ਮਿਤੀ 27.11.17 ਰਾਹੀਂ ਉਨਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਵਖ-ਵਖ ਫੈਕਟਰੀਆਂ ਦੀਆਂ ਬਸਾਂ ਜੋ ਆਪਣਾ ਸਟਾਫ ਲੈਣ ਲਈ ਸ਼ਹਿਰ ਅੰਦਰ ਦਾਖਲ ਹੁੰਦੀਆਂ ਹਨ, ਜਿਵੇਂ ਇੰਡਸਟ੍ਰਰੀਅਲ ਏਰੀਆ, ਆਸਰੋਂ, ਥਰਮਲ ਪਲਾਂਟ ਘਨੋਲੀ ਅਤੇ ਅੰਬੂਜਾ ਸੀਮੰਟ ਫੈਕਟਰੀ ਵਗੈਰਾ ਦੀਆਂ ਸਟਾਫ ਬਸਾਂ, ਨੂੰ ਸ਼ਹਿਰ ਅੰਦਰ ਦਾਖਲ ਹੋਣ ਤੇ ਰੋਕਿਆ ਜਾਵੇ ਕਿ ਉਹ ਸਟਾਫ ਸਹਿਰ ਤੋ ਬਾਹਰ ਵਾਰ ਬਣੇ ਬਾਈਪਾਸ ਪੁਆਇੰਟਾਂ ਤੋ ਚੁਕਣ ਅਤੇ ਉਥੇ ਹੀ ਉਤਾਰਨ ਕਿਉਂ ਇਨ੍ਹਾਂ ਬਸਾਂ ਦੇ ਸ਼ਹਿਰ ਅੰਦਰ ਦਾਖਲ ਹੋਣ ਅਤੇ ਥਾਵਾਂ ਤੇ ਖੜੀਆਂ ਕਰਕੇ ਸਟਾਫ ਚੁਕਣ ਕਾਰਨ ਬਿਨ੍ਹਾਂ ਵਜ੍ਹਾ ਟ੍ਰੈਫਿਕ ਜਾਮ ਲਗਦੇ ਹਨ।ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 31 ਮਈ ਤਕ ਲਾਗੂ ਰਹੇਗਾ।

Send this to a friend