ਅਮਰਗੜ੍ਹ, 30 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਕਾਫ਼ੀ ਸਮੇਂ ਤੋਂ ਪੱਕੇ ਪ੍ਰਿੰਸ਼ੀਪਲ ਵਿਹੁਣੇ ਚੱਲ ਰਹੇ ਸਥਾਨਕ ਸਰਕਾਰੀ ਕਾਲਜ਼ ਵਿਖੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਰਕਾਰ ਦੀਆਂ ਸਵੱਲੀਆਂ ਨਜ਼ਰਾਂ ਨਾਲ ਕਾਲਜ਼ ਨੂੰ ਪੱਕੇ ਪ੍ਰਿੰਸ਼ੀਪਲ ਨਸ਼ੀਬ ਹੋਏ ਅਤੇ ਡਾ. ਸੰਤ ਸੁਰਿੰਦਰਪਾਲ ਸਿੰਘ ਨੇ ਬਤੌਰ ਪ੍ਰਿੰਸ਼ੀਪਲ ਆਪਣਾ ਅਹੁਦਾ ਸੰਭਾਲਿਆ। ਸਮੂਹ ਸਟਾਫ਼ ਵੱਲੋਂ ਪ੍ਰਿੰਸ਼ੀਪਲ ਸਾਹਿਬ ਦਾ ਪੂਰੀ ਗਰਮਜ਼ੋਰੀ ਨਾਲ ਸਵਾਗਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਪੂਰੇ ਸਟਾਫ਼ ਨਾਲ ਜਾਣ-ਪਛਾਣ ਕੀਤੀ ਅਤੇ ਕਾਲਜ਼ ਦਾ ਜਾਇਆ ਲਿਆ।ਉਨ੍ਹਾਂ ਕਾਲਜ਼ ਨੂੰ ਵਿੱਦਿਆ ਦੇ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਉਣ ਲਈ ਸਮੂਹ ਸਟਾਫ਼ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਾਲਜ਼ ਦਾ ਸਮਾਜਿਕ, ਅਕਾਦਮਿਕ ਅਤੇ ਸੱਭਿਆਚਰਕ ਵਿਕਾਸ਼ ਦਾ ਭਰੋਸ਼ਾ ਦਿਵਾਇਆ।ਇਸ ਮੌਕੇ ਪ੍ਰੋ: ਜਗਜੀਤ ਸਿੰਘ, ਪ੍ਰੋ: ਕਮਲਜੀਤ ਸਿੰਘ, ਪ੍ਰੋ: ਰਮਨਦੀਪ ਕੌਰ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਸੋਨੀਆ ਗੱਖੜ, ਪ੍ਰੋ: ਦੀਪਿਕਾ ਜ਼ਿੰਦਲ਼ ਅਤੇ ਪ੍ਰੋ: ਸ਼ੌਰਭ ਕੁਮਾਰ ਆਦਿ ਹਾਜ਼ਰ ਸਨ।ਇੱਥੇ ਜ਼ਿਕਰਯੋਗ ਹੈ ਕਿ 30 ਸਤੰਬਰ ਨੂੰ ਪ੍ਰਿੰ: ਹਰਬੰਸ਼ ਲਾਲ ਮਿੱਤਲ ਦੇ ਰਿਟਾਇਰ ਹੋਣ ਤੋਂ ਬਾਅਦ ਕਾਲਜ਼ ਕਾਫ਼ੀ ਸਮਾਂ ਪ੍ਰਿੰਸ਼ੀਪਲ ਵਿਹੁਣਾ ਰਿਹਾ।