ਗਾਇਕੀ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲਾ – ਹਰਪ੍ਰੀਤ ਸਿੰਘ

ਕੁੱਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿਚ ਤੱਤਪਰ ਰਹਿੰਦੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਹਰਪ੍ਰੀਤ ਸਿੰਘ। 8 ਜਨਵਰੀ 1994 ਨੂੰ ਪਿੰਡ ਗੁੰਮਟੀ ਕਲਾਂ (ਬਠਿੰਡਾ) ਵਿੱਚ ਪਿਤਾ ਬੇਅੰਤ ਸਿੰਘ ਦੇ ਘਰ ਮਾਤਾ ਮਨਵਿੰਦਰ ਕੌਰ ਦੇ ਕੁੱਖੋ ਜਨਮ ਲੈ ਕੇ ਸਿੱਖਿਆ ਦਸਵੀਂ ਜੀ.ਐਚ.ਐਸ. ਪਿੰਡ ਸੇਲਬਰਾਹ ਤੋਂ ਪ੍ਰਾਪਤ ਕਰਨ ਤੋਂ ਬਾਅਦ ਡਿਪਲੋਮਾ ਜੀ.ਐਨ.ਈ ਲੁਧਿਆਣਾ ਅਤੇ ਬੀ.ਟੈਕ ਗੁਲਜਾਰ ਗਰੁੱਪ ਖੰਨਾ ਤੋ ਕੀਤੀ।ਹਰਪ੍ਰੀਤ ਸਿੰਘ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਉਸਤਾਦ ਪ੍ਰਸਿੱਧ ਗਾਇਕ ਲਵਲੀ ਨਿਰਮਾਣ ਨੂੰ ਧਾਰਿਆ।ਫਿਰ ਮੁੜ ਪਿੱਛੇ ਨਹੀ ਦੇਖਿਆ ਅਤੇ ਗਾਇਕੀ ਖੇਤਰ ਨੂੰ ਪੱਕੇ ਤੌਰ ਤੇ ਅਪਣਾ ਲਿਆ।ਵਿਰਾਸਤ ਮੇਲਿਆਂ ਅਤੇ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ।ਹਰਪ੍ਰੀਤ ਸਿੰਘ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ ਅਤੇ ਵਧੀਆ ਗਾਇਕੀ ਬਦਲੇ ਉਹ ਅਨੇਕਾਂ ਸਟੇਜਾਂ ਤੋਂ ਸਨਮਾਨਿਤ ਹੋ ਚੁੱਕਾ ਹੈ ਅਤੇ ਹੁਣ ਹਰਪ੍ਰੀਤ ਆਪਣਾ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਪ੍ਰਮਾਤਮਾ ਕਰੇ ਹਰਪ੍ਰੀਤ ਸਿੰਘ ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ। ਆਮੀਨ।
ਮੱਖਣ ਸਿੰਘ ਬੁੱਟਰ ਫੂਲ
94173-24642

Send this to a friend