ਨਵੀਂ ਦਿੱਲੀ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਅਤੇ ਭਾਜਪਾ ਦੇ ਇਕ-ਦੂਜੇ ਦੇ ਉਪਰ ਡਾਟਾ ਲੀਕ ਕਰਨ ਦੇ ਦੋਸ਼ਾਂ ਦਰਮਿਆਨ ਹੁਣ ਕਾਂਗਰਸ ਨੇ ਪਲੇਅ ਸਟੋਰ ਤੋਂ ਆਪਣਾ ਐਪ ਹਟਾ ਲਿਆ ਹੈ। ਭਾਜਪਾ ਨੇ ਆਈ.ਟੀ. ਸੈਲ ਮੁਖੀ ਅਮਿਤ ਮਾਲਵੀਏ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਆਪਣੇ ਅਧਿਕਾਰਤ ਐਪ ਅਤੇ ਵੈਬਸਾਈਟ ਰਾਹੀਂ ਡਾਟਾ ਸਿੰਗਾਪੁਰ ‘ਚ ਵਿਦੇਸ਼ੀ ਕੰਪਨੀਆਂ ਨੂੰ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਸਿੰਗਾਪੁਰ ਦੇ ਦੌਰੇ ਤੋਂ ਵਾਪਸ ਆਏ ਹਨ। ਕਾਂਗਰਸ ਨੇ ਡਾਟਾ ਚੋਰੀ ਕਰਨ ਦੇ ਦੋਸ਼ਾਂ ਤੋਂ ਬਾਅਦ ਐਪ ਹਟਾਉਣ ‘ਤੇ ਅਮਿਤ ਮਾਲਵੀਏ ਨੇ ਕਿਹਾ,‘‘ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੇ ਜੋ ਮਨਗੜ੍ਹਤ ਦੋਸ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਪ ‘ਤੇ ਲਗਾਏ ਸਨ, ਉਹ ਉਲਟਾ ਉਨ੍ਹਾਂ ‘ਤੇ ਹੀ ਭਾਰੀ ਪੈ ਰਿਹਾ ਹੈ।