ਸ਼ਹਿਣਾ, 26 ਮਾਰਚ (ਲਾਭ ਸਿੰਘ ਉਗੋਕੇ)- ਨੇੜਲੇ ਪਿੰਡ ਨੈਣੇਵਾਲ ਪਿੰਡ ਦੇ ਬਜ਼ੁਰਗ ਦਰਸ਼ਨ ਸਿੰਘ ਤੇ ਉਸਦੇ ਘਰ ਵੜ ਕੇ ਪਿੰਡ ਦੇ ਹੀ ਇਕ ਨੌਜਵਾਨ ਨੇ ਸਾਮ ਅਠ ਕੁ ਵਜੇ ਜਾਨਲੇਵਾ ਹਮਲਾ ਕਰ ਦਿਤਾ ਗਿਆ, ਘਰ ਵਿਚ ਸਿਰਫ਼ ਉਹਨਾਂ ਦੀ ਨੂੰਹ ਮੌਜੂਦ ਸੀ ਜੋ ਕੇ ਮਾਂ ਬਣਨ ਵਾਲੀ ਹੈ, ਪੁਰਾਣੀ ਰੰਜ਼ਿਸ਼ ਹੋਣ ਕਾਰਨ ਨੌਜਵਾਨ ਨੇ ਮੌਕੇ ਦਾ ਫਾਇਦਾ ਉਠਾ ਕੇ ਬਜ਼ੁਰਗ ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰ ਦਿਤਾ, ਨੂੰਹ ਦੇ ਰੌਲਾ ਪਾਉਣ ਤੇ ਆਂਢ ਗੁਆਂਢ ਦੇ ਲੋਕ ਮਦਦ ਲਈ ਆਏ,ਪਰ ਨੌਜਵਾਨ ਮੌਕਾ ਵਾਰਦਾਤ ਤੋਂ ਭਜਣ ਵਿਚ ਕਾਮਯਾਬ ਹੋ ਗਿਆ, ਪਿੰਡ ਵਾਸੀਆਂ ਨੇ ਦਰਸ਼ਨ ਸਿੰਘ ਨੂੰ ਤਪਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਦਰਸ਼ਨ ਸਿੰਘ ਹਾਲੇ ਜੇਰੇ ਇਲਾਜ ਹਨ, ਪੁਲਿਸ ਦਰਸ਼ਨ ਸਿੰਘ ਦੇ ਬਿਆਨਾਂ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ 323/324 ਧਾਰਾ ਦੇ ਅਧੀਨ ਪਰਚਾ ਦਰਜ ਕਰ ਦਿਤਾ, ਪਰ ਮਰੀਜ਼ ਦੀ ਹਾਲਤ ਦੇ ਅਨੁਸਾਰ ਧਾਰਾ ਵਧਾਈ ਜਾ ਸਕਦੀ ਹੈ, ਦਰਸ਼ਨ ਸਿੰਘ ਦੀ ਨੂੰਹ ਨੇ ਦਸਿਆ ਕਿ ਨੌਜਵਾਨ ਉਹਨਾਂ ਦੇ ਸੁਹਰੇ ਨੂੰ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਆਇਆ ਸੀ,ਕਿਰਚ ਨਾਲ ਅਖ ਬਾਂਹ ਲਤ ਤੇ ਬਜ਼ੁਰਗ ਦੀ ਬਖੀ ਵਿਚ ਹਮਲਾ ਕੀਤਾ ਗਿਆ।