ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦਾ ਚੌਥਾ ਦਿਨ-4 ਕਿੱਲੋ ਵਜ਼ਨ ਘੱਟਿਆ

ਨਵੀਂ ਦਿੱਲੀ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਮਾਜਿਕ ਵਰਕਰ ਅੰਨਾ ਹਜ਼ਾਰੇ ਦੀ ਅਣਮਿਥੇ ਸਮੇਂ ਦੀ ਭੁਖ ਹੜਤਾਲ ਅਜ ਚੌਥੇ ਦਿਨ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਇਕ ਸਹਿਯੋਗੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ 4 ਕਿਲੋ ਵਜ਼ਨ ਘਟ ਹੋਇਆ ਹੈ। ਹਜ਼ਾਰੇ ਦੇ ਕਰੀਬੀ ਸਹਿਯੋਗੀ ਦਤਾ ਅਵਾਰੀ ਨੇ ਕਿਹਾ ਕਿ ਹਜ਼ਾਰੇ ਦਾ ਬੀ.ਪੀ ਸਮਾਨ ਹੈ। ਹਜ਼ਾਰੇ ਕੇਂਦਰ ’ਚ ਲੋਕਪਾਲ ਅਤੇ ਰਾਜਾਂ ‘ਚ ਲੋਕਾਯੁਕਤ ਦੀ ਨਿਯੁਕਤੀ ਸਮੇਤ ਆਪਣੀ ਵਖ-ਵਖ ਮੰਗਾਂ ਨੂੰ ਲੈ ਕੇ 23 ਮਾਰਚ ਤੋਂ ਅਣਮਿਥੇ ਸਮੇਂ ਦੀ ਭੁਖ ਹੜਤਾਲ ’ਤੇ ਹਨ।

Send this to a friend