ਮੇਰੀ ਹਤਿਆ ਕਰਵਾ ਸਕਦੀ ਹੈ ਭਾਜਪਾ : ਮਾਇਆਵਤੀ

ਲਖਨਊ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਐੈਸ.ਪੀ-ਬਸਪਾ ਇਕਠ ਹੋਣ ਤੋਂ ਬਾਅਦ ਗੈਸਟ ਹਾਊਸ ਕਾਂਡ ਯਾਦ ਦਿਵਾਉਣ ਵਾਲੀ ਭਾਜਪਾ ਨੂੰ ਬਸਪਾ ਮੁਖੀ ਮਾਇਆਵਤੀ ਨੇ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਇਸ ਕਾਲੀ ਕਰਤੂਤ ਬਾਰੇ ‘ਚ ਕਿਉਂ ਨਹੀਂ ਦਸਦੇ ਕਿ ਜਿਸ ਪੁਲਸ ਅਫ਼ਸਰ ਦੇ ਸੁਰਖਿਆ ‘ਚ ਗੈਸਟ ਹਾਊਸ ਕਾਂਡ ਹੋਇਆ, ਉਸ ਨੂੰ ਯੋਗੀ ਸਰਕਾਰ ਨੇ ਡੀ.ਜੀ.ਪੀ. ਬਣਾ ਦਿਤਾ। ਇਹ ਸਾਡੇ ਜ਼ਖਮਾਂ ‘ਤੇ ਨਮਕ ਛਿੜਕਣ ਵਰਗਾ ਹੈ। ਇਹ ਵੀ ਸ਼ਕ ਹੁੰਦਾ ਹੈ ਕਿ ਭਾਜਪਾ ਮੇਰੀ ਵੀ ਹਤਿਆ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਸਹਾਰਨਪੁਰ ਦੰਗਿਆਂ ਦੌਰਾਨ ਸ਼ਬੀਰਪੁਰ ‘ਚ ਵੀ ਮੇਰੀ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਮਾਰੀ ਮਾਇਆਵਤੀ ਨੇ ਕਿਹਾ ਹੈ ਕਿ ਭਾਜਪਾ ਗੈਸਟ ਗਾਊਸ ਕਾਂਡ ਦੀ ਯਾਦ ਦਿਵਾਉਂਦਾ ਹੈ ਪਰ 2003 ‘ਚ ਤਾਂ ਮੈਨੂੰ ਭਾਜਪਾ ਨੇ ਹੀ ਬਲੈਕਮੇਲ ਕੀਤਾ ਸੀ।ਉਨ੍ਹਾਂ ਦੋਸ਼ ਲਾਇਆ ਕਿ ਰਾਜ ਸਭਾ ਦੀ ਚੋਣ ਦੌਰਾਨ ਭਾਜਪਾ ਨੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ ਹੈ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Send this to a friend