ਖੜੇ ਟਰਾਲੇ ਨਾਲ ਕਾਰ ਦੀ ਟੱਕਰ ਦੋ ਦੀ ਮੌਤ

ਰਈਆ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅੱਜ ਸਵੇਰੇ ਕਰੀਬ ਛੇ ਵਜੇ ਨੈਸ਼ਨਲ ਹਾਈਵੇ ਜਲੰਧਰ ਰੋਡ ਤੋ ਅੰਮ੍ਰਿਤਸਰ ਨੂੰ ਜਾ ਰਹੀ ਸਵਫਿਟ ਕਾਰ ਨੰਬਰ ਪੀ:ਬੀ 10 ਈ ਸੀ 7489 ‘ਚ ਸਵਾਰ ਚਾਰ ਵਿਆਂਕਤੀਆ ਦੀ ਪਿੰਡ ਉਮਰਾਨੰਗਲ ਵਿਖੇ ਜੀ.ਟੀ.ਰੋਡ ਟੀ ਪੁਵਾਇੰਟ ਤੇ ਖੜੇ ਟਰਾਲੇ ਨਾਲ ਭਿਆਨਕ ਟਕਰ ਹੋ ਗਈ ਜਿਸ ਦਾ ਨੰਬਰ ਐਚ ਆਰ 46 ਸੀ 3191 ਸੀ। ਕਾਰ ਸਵਾਰ ਵਿਆਕਤੀਆ ‘ਚ ਇਕ ਔਰਤ ਤੇ ਨੋਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਦੋ ਗੰਭੀਰ ਜ਼ਖਮੀਆਂ ਨੂੰ ਹਾਈਵੇ ਪੁਲਸ ਕਰਮੀ ਦਿਲਬਾਗ ਸਿੰਘ ,ਸੁਖਰਾਜ ਸਿੰਘ,ਜਗਜੀਤ ਸਿੰਘ ,ਨੇ ਬੜੀ ਮਸ਼ੱਕਤ ਨਾਲ ਕਾਰ ਵਿਚੋ ਕਢ ਕੇ ਬਿਆਸ ਹਸਪਤਾਲ ਵਿਚ ਦਾਖਲ ਕਰਵਾਇਆ ਜਿੰਨਾ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।ਮੋਕੇ ਤੇ ਪੁੰਹਚੇ ਐਸ.ਐਚ.ਓ ਬਿਆਸ ਕਿਰਨਦੀਪ ਸਿੰਘ ਨੇ ਮ੍ਰਿਤਕ ਲਾਸ਼ਾ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਤੇ ਮ੍ਰਿਤਕ ਪਰਿਵਾਰਾ ਨੂੰ ਇਤਾਲਹ ਦੇ ਕੇ ਬੁਲਾ ਲਿਆ ਉਨਾ ਕਿਹਾ ਕਿ ਮ੍ਰਿਤਕਾਂ ਦੀ ਪਹਿਚਾਨ ਪਰਮਜੀਤ ਸਿੰਘ ਤੇ ਚਰਨਜੀਤ ਕੌਰ ਹੈ। ਜਖਮੀ ਹਰਮਿੰਦਰ ਸਿੰਘ, ਰੁਪਿੰਦਰ ਸਿੰਘ ਜੋ ਹਰ ਐਤਵਾਰ ਨੂੰ ਲੁਧਿਅਣਾ ਤੋ ਅੰਮ੍ਰਿਤਸਰ ਵਿਖੇ ਮਥਾ ਟੇਕਣ ਆਉਦੇ ਸੀ ।ਕਿ ਅਜ ਕਰੀਬ ਸਵੇਰੇ ਜੀ.ਟ ਿਰੋਡ ਤੇ ਖੜੇ ਟਰਾਲੇ ਵਿਚ ਵਜਣ ਨਾਲ ਇਹ ਹਾਦਸਾ ਵਪਰਿਆ ਹੈ।ਏਥੇ ਇਹ ਵੀ ਜਿਕਰਯੋਗ ਹੈ ਕਿ ਪਹਿਲਾ ਵੀ ਇਸ ਟੀ ਪੁਵਾਇੰਟ ਤੇ ਕਈ ਹਾਦਸੇ ਹੋ ਚੁਕੇ ਹਨ।

Send this to a friend