ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ।ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਦੀ ਸ਼੍ਰੇਣੀ ਵਿੱਚ ਕੁਲਵਿੰਦਰ ਸਿੰਘ ਧਾਲੀਵਾਲ ਦਾ ਵੀ ਨਾਂਅ ਆਉਂਦਾ ਹੈ।ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਨੇ ਪਿੰਡ ਧੂਰਕੋਟ (ਬਰਨਾਲਾ)ਵਿੱਚ ਪਿਤਾ ਜਸਪਾਲ ਸਿੰਘ ਦੇ ਘਰ ਮਾਤਾ ਕਰਮਜੀਤ ਕੌਰ ਦੀ ਕੁੱਖੋ 13 ਜੂਨ 1986 ਨੂੰ ਕੁਲਵਿੰਦਰ ਨੇ ਜਨਮ ਲਿਆ।ਮੁੱਢਲੀ ਸਿੱਖਿਆ ਪਿੰਡ ਧੂਰਕੋਟ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਕੀਤੀ।ਬਾਰਵੀ ਕਲਾਸ ਤੋ ਬਾਅਦ ਉਚ ਸਿੱਖਿਆ ਪੀ.ਜੀ.ਡੀ.ਸੀ.ਏ ਅਤੇ ਐਮ ਐਸ.ਡੀ ਆਈ .ਟੀ ਬਰਨਾਲਾ ਦੇ ਐਸ.ਡੀ. ਕਾਲਜ ਤੋ ਪ੍ਰਾਪਤ ਕੀਤੀ।ਸਕੂਲ/ਕਾਲਜ ਦੀਆਂ ਸੱਭਿਆਚਾਰ ਗਤੀਵਿਧੀਆਂ ਵਿਚ ਕੁਲਵਿੰਦਰ ਨੇ ਵਾਹ-ਵਾਹ ਖੱਟੀ। ਫਿਰ ਕੋ-ਸਿੰਗਰ ਦੇ ਰੂਪ ਵਿੱਚ ਸੰਗੀਤਕ ਦੁਨੀਆਂ ਵਿੱਚ ਪੈਰ ਧਰਿਆ।ਕੁਲਵਿੰਦਰ ਸਿੰਘ ਧਾਲੀਵਾਲ ਤਕਰੀਬਨ ਪਿਛਲੇ 10 ਸਾਲਾਂ ਤੋਂ ਸੱਭਿਆਚਾਰਕ ਸਟੇਜਾਂ, ਟੂਰਨਾਮੈਂਟਾਂ, ਵਿਆਹ ਸਮਾਗਮਾਂ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਤੇ ਕੋਰਸ ਦੀ ਸੇਵਾ ਬਾਖੂਬੀ ਨਿਭਾ ਰਿਹਾ ਹੈ।ਅੱਜ ਕੱਲ ਕੁਲਵਿੰਦਰ ਪ੍ਰਸਿੱਧ ਗਾਇਕ ਸਮਸ਼ੇਰ ਚੀਨਾ ਅਤੇ ਹਰਪੀਤ ਸਿੰਘ ਸਿੱਧੁ ਨਾਲ ਕੋ-ਸਿੰਗਰ ਵੱਜੋ ਸਟੇਜਾਂ ਕਰ ਰਿਹਾ ਹੈ ।ਕੁਲਵਿੰਦਰ ਧਾਲੀਵਾਲ ਜਲਦ ਹੀ ਗਾਇਕ ਵੱਜੋ ਆਪਣਾ ਸਿੰਗਲ ਟਰੈਕ ਲੈ ਕੇ ਹਾਜਰ ਹੋ ਰਿਹਾ ਹੈ।
-ਮੱਖਣ ਸਿੰਘ ਬੁੱਟਰ 70090-94482