ਖੰਨਾ, 24 ਮਾਰਚ (ਕੇ ਐਲ ਸਹਿਗਲ)- ਸਥਾਨਕ ਰਾਮਗੜ੍ਹੀਆ ਭਵਨ ਭੱਟੀਆ ਵਿਖੇ ਠੇਕੇਦਾਰ ਮਜਦੂਰ ਐਸੋਸ਼ੀਏਸ਼ਨ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਵੰਤ ਸਿੰਘ ਮੋਟੇ ਦੀ ਅਗਵਾਈ ਵਿਚ ਹੋਈ। ਜਿਸ ਵਿਚ ਐਸੋਸੀਏਸ਼ਨ ਦੀਆਂ ਸਾਫ ਸੁਥਰੀਆਂ ਨੀਤੀਆਂ ਦੇ ਕਾਰਨ ਠੇਕੇਦਾਰਾਂ ਵਲੋਂ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਅੰਗਰੇਜ਼ ਸਿੰਘ ਖੰਨਾ, ਠੇਕੇਦਾਰ ਬਲਵਿੰਦਰ ਸਿੰਘ ਖੰਨਾ, ਠੇਕੇਦਾਰ ਅਮਰਜੀਤ ਕੁਮਾਰ, ਬੈਜੂ ਦਾਸ, ਜਤਿੰਦਰ ਭਾਰਤੀ ਆਦਿ ਦਾ ਪ੍ਰਧਾਨ ਬਲਵੰਤ ਸਿੰਘ ਮੋਟੇ, ਸਰਪ੍ਰਸਤ ਅਜਮੇਰ ਸਿੰਘ ਅਤੇ ਭਗਵਾਨ ਸਿੰਘ ਵਲੋਂ ਭਰਵਾਂ ਸੁਆਗਤ ਕਰਦਿਆਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਠੇਕੇਦਾਰ ਪਿਆਰਾ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਮੋਟੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੇਂ ਮੈਂਬਰ ਸ਼ਾਮਲ ਕੀਤਾ ਜਾਵੇਗਾ ਅਤੇ ਠੇਕੇਦਾਰ, ਮਿਸਤਰੀਆਂ ਤੇ ਮਜਦੂਰਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਵੀ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਜਦੂੁਰਾਂ ਦੇ ਹੱਕਾਂ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਦੇ ਰਹਾਂਗੇ। ਰੇਤਾ, ਬਜਰੀ ਦੇ ਰੇਟ ਤੇਜ਼ ਹੋਣ ਕਾਰਨ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਠੇਕੇਦਾਰ, ਮਿਸਤਰੀ, ਮਜਦੂਰਾਂ ਦੇ ਕੰਮਾਂ ’ਤੇ ਮਾੜਾ ਪ੍ਰਭਾਵ ਪਵੇਗਾ ਅਤੇ ਕੰਮ ਠੱਪ ਹੋ ਕੇ ਰਹਿ ਜਾਣਗੇ ਅਤੇ ਮਜਦੂਰਾਂ ਦੇ ਪਹਿਲਾ ਹੀ ਘਰ ਦੇ ਗੁਜ਼ਾਰੇ ਬੜੀ ਮੁਸ਼ਕਲ ਨਾਲ ਚੱਲਦੇ ਹਨ। ਇਸ ਮੌਕੇ ਜਨਰਲ ਸਕੱਤਰ ਇੰਦਰਜੀਤ ਸਿੰਘ ਮੋਟੇ, ਸੈਕਟਰੀ ਮਨਜੀਤ ਸਿੰਘ, ਰਾਜ ਕੁਮਾਰ ਧੰਨਜੇ, ਕੈਸ਼ੀਅਰ ਗੁਰਦੇਵ ਸਿੰਘ ਲੋਟੇ, ਜੁਆਇੰਟ ਕੈਸ਼ੀਅਰ ਕਰਮਜੀਤ ਸਿੰਘ ਘਟੋੜੇ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਗੋਹ, ਸਲਾਹਕਾਰ ਅਮਰੀਕ ਸਿੰਘ, ਹਰਭਜਨ ਸਿੰਘ, ਸਤਵਿੰਦਰ ਸਿੰਘ, ਬਲਰਾਮ ਸਿੰਘ, ਚੇਤ ਸਿੰਘ ਮਠਾੜੂ, ਜਸਵਿੰਦਰ ਸਿੰਘ ਗੇਂਦੂ, ਨਿਰਮਲ ਸਿੰਘ, ਹਰਬੰਸ ਸਿੰਘ ਛੋਟਾ ਖੰਨਾ ਅਤੇ ਮਨੋਜ ਕੁਮਾਰ ਆਦਿ ਹਾਜ਼ਰ ਸਨ।