ਕੈਪਟਨ ਸਰਕਾਰ ਦਾ ਬਜਟ ਕਿਸਾਨ ਵਿਰੋਧੀ ਤੇ ਸਭਨਾ ਵਰਗਾ ਲਈ ਮਾਰੂ : ਰਾਜੂ ਖੰਨਾ

ਮੰਡੀ ਗੋਬਿੰਦਗੜ੍ਹ, 24 ਮਾਰਚ (ਬਲਜਿੰਦਰ ਪਨਾਗ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋ ਅੱਜ ਪੇਸ਼ ਕੀਤਾ ਗਿਆ ਬਜਟ ਕਿਸਾਨ ਵਿਰੋਧੀ ਹੀ ਨਹੀ ਸਗੋ ਹਰ ਵਰਗ ਲਈ ਮਾਰੁੂ ਸਾਬਤ ਹੋਵੇਗਾ। ਕਿਉਕਿ ਬਜਟ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਰਾਹਤ ਦੇਣ ਦੀ ਬਜਾਏ 65000  ਕਰੋੜ ਦੇ ਟੈਕਸ ਲਗਾਕੇ ਪੰਜਾਬ ਵਾਸੀਆ ਉਪਰ ਵੱਡਾ ਬੋਝ ਪਾ ਦਿੱਤਾ ਗਿਆ ਹੇੈ। ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੁੂ ਖੰਨਾ ਨੇ ਅੱਜ ਪੇਸ਼ ਕੀਤੇ ਬਜਟ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਕਰਜਾ ਮੁਆਫੀ ਸਬੰਧੀ ਲੰਮੇ ਸਮੇ ਤੋ ਪੰਜਾਬ ਦੇ ਕਿਸਾਨਾ ਨੂੰ ਗੁੰਮਰਾਹ ਕਰ ਰਹੀ ਹੇੈ ਕਿਉਕਿ ਬਜਟ ਵਿੱਚ 90000 ਕਰੋੜ ਦੀ ਥਾਂ 4250 ਕਰੋੜ ਰੁਪਏ ਹੀ ਰੱਖੇ ਗਏ ਹਨ ਜਿਨ੍ਹਾਂ ਨਾਲ ਸੰਭਵ ਨਹੀ ਕਿ ਹਰ ਕਿਸਾਨ ਦਾ ਕਰਜਾ ਮੁਆਫ਼ ਹੋ ਸਕੇ। ਇਸ ਤੋ ਇਲਾਵਾ ਕੈਪਟਨ ਸਰਕਾਰ ਵੱਲੋ ਪੰਜਾਬ ਦੇ ਹਰ ਉਸ ਵਸਿੰਦੇ ਤੇ ਪ੍ਰੋਫੈਸ਼ਨਲ ਟੈਕਸ ਲਗਾ ਦਿੱਤਾ ਗਿਆ ਹੈ ਜਿਹੜਾ ਪਹਿਲਾ ਹੀ ਸਰਕਾਰ ਨੁੂੰ ਆਪਣਾ ਟੈਕਸ ਭਰ ਰਿਹਾ ਹੈ। ਇਸ ਤੋ. ਇਲਾਵਾ ਕੇੈਪਟਨ ਸਰਕਾਰ ਵੱਲੋ. ਕਿਸਾਨਾ ਨੂੰ ਪਰਾਲੀ ਨੂੰ ਫੂੱਕਣ ਤੇ ਹੋ ਰਹੇ ਪ੍ਰਦੂਸਣ ਨੂੰ ਰੋਕਣ ਦੀ ਤਾਂ ਗੱਲ ਕੀਤੀ ਗਈ ਸੀ ਪਰ ਕਿਸਾਨਾ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਬਜਟ ਵਿੱਚ ਇੱਕ ਵੀ ਰੁਪਇਆ ਕਿਸਾਨਾ ਲਈ ਨਹੀ ਰੱਖਿਆ ਗਿਆ। ਇਸ ਤੋ ਇਲਾਵਾ ਮਸੀਨਰੀ, ਘਰੇਲੂ ਵਸਤਾ ਅਤੇ ਰਸੋਈ ਵਿੱਚ ਵਰਤੋ ਲਈ ਆਉਣ ਵਾਲੀਆ ਚੀਜਾ ਉਤੇ ਵੀ ਕੋਈ ਰਾਹਤ ਪ੍ਰਦਾਨ ਇਸ ਸਰਕਾਰ ਵੱਲੋ ਨਹੀ ਕੀਤੀ ਗਈ, ਸਗੋ ਇਸ ਬਜਟ ਵਿੱਚ ਅੰਕੜਿਆ ਦਾ ਹੇਰ ਫੇਰ ਕਰਕੇ ਪੰਜਾਬ ਦੇ ਲੋਕਾ ਨੂੰ ਮੁਰਖ ਬਣਾਊਣ ਦੀ ਗੱਲ ਕਰੀ ਗਈ ਹੇੈ। ਉਨ੍ਹਾਂ ਇਸ ਬਜਟ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਖਜਾਨਾ ਖਾਲੀ ਹੋਣ ਦੀ ਗੱਲ ਕਰਨ ਵਾਲੀ ਇਹ ਸਰਕਾਰ ਪਾਸ ਵੱਡੀ ਪੱਧਰ ਕੇਦਰ ਤੋ ਜੀਐਸਟੀ ਦੀ ਰਕਮ ਆ ਰਹੀ ਹੈ ਤੇ ਕਾਂਗਰਸ ਦੇ ਮੰਤਰੀ ਵਿਕਾਸ ਦੇ ਕੰਮ ਕਰਨ ਦੀ ਬਜਾਏ ਖਜਾਨਾ ਖਾਲੀ ਦੱਸ ਰਹੇ ਹਨ ਜਿਸ ਤੋ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਇਸ ਗੱਲਬਾਤ ਸਮੇ ਹੋਰਨਾ ਤੋ ਇਲਾਵਾ ਜੱਥੇ ਕਰਮਜੀਤ ਸਿੰਘ ਭਗੜਾਣਾ, ਸਾਬਕਾ ਚੇਅਰਮੈਨ ਕਸਮੀਰਾ ਸਿੰਘ ਸਾਹਪੁਰ, ਜੱਥੇ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜੱਥੇ ਜਰਨੈਲ ਸਿੰਘ ਮਾਜਰੀ, ਕਾਹਨ ਸਿੰਘ ਝੰਬਾਲਾ, ਸੰਮਤੀ ਮੈਬਰ ਨਿਰਭੈ ਸਿੰਘ ਵਿਰਕ, ਡਾਇਰੈਕਟਰ ਮਲਕੀਤ ਸਿੰਘ ਮਾਨਗੜ੍ਹ, ਹਰਬੰਸ ਸਿੰਘ ਸਰਪੰਚ ਬਡਾਲੀ, ਜੱਥੇ ਕੁਲਦੀਪ ਸਿੰਘ ਮਛਰਾਈ ਵਿਸ਼ੇਸ਼ ਤੌਰ ਤੇ ਹਾਜਰ ਸਨ।

Send this to a friend