ਬਠਿੰਡਾ, 24 ਮਾਰਚ (ਇੰਦਰਜੀਤ ਨਥਾਣਾ)- ਸੁੱਖ ਸੇਵਾ ਸੁਸਾਇਟੀ, ਪੰਜਾਬ ਵੱਲੋਂ 23 ਮਾਰਚ 1931 ਨੂੰ ਦੇਸ਼ ਕੌਮ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਯੋਧਿਆਂ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਗਏ। ਇਸ ਮੌਕੇ ਸੁਸਾਇਟੀ ਮੈਂਬਰਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਭਰ ਜਵਾਨੀ ਵਿੱਚ ਜਿੰਦੜੀਆਂ ਵਾਰਨ ਵਾਲੇ ਸੂਰਬੀਰਾਂ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸਿਜਦਾ ਕੀਤਾ ਗਿਆ। ਇਸ ਸਮੇਂ ਸਾਰੇ ਮੈਂਬਰਾਂ ਵੱਲੋਂ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰਦਿਆਂ ਦੇਸ਼ ਤੇ ਸਮਾਜ ਦੀ ਸੇਵਾਂ ਕਰਨ ਦਾ ਵਚਨ ਲਿਆਂ। ਇਸ ਮੌਕੇ ਸੁਸਾਇਟੀ ਦੇ ਪ੍ਰੈਸ ਸਕੱਤਰ ਅਵਿਨਾਸ਼ ਗੋਂਦਾਰਾ, ਖਜਾਨਚੀ ਸਵਰਜੀਤ ਰੋਮੀ,ਸੈਕਟਰੀ ਡਾ. ਦਲਜੀ ਗੁਰੂ ਤੋਂ ਇਲਾਵਾ ਈ.ਟੀ.ਟੀ. ਅਧਿਆਪਕ ਯੂਨੀਅਨ ਪ੍ਰਧਾਨ ਗੁਰਜੀਤ ਜੱਸੀ, ਵਰਲਡ ਕੈਂਸਰ ਕੇਂਅਰ ਦੇ ਮਾਲਵਾ ਜ਼ੋਨ ਇੰਚਾਰਜ ਸੁਖਪਾਲ ਸਿੱਧੂ, ਲਲਿਤ ਕੁਮਾਰ, ਮਹਿੰਦਰਪਾਲ ਪ੍ਰਧਾਨ, ਗੁਰਿੰਦਰ ਲੂੰਬਾ ਤੇ ਹੋਰ ਸੁਸਾਇਟੀ ਮੈਂਬਰ ਹਾਜ਼ਿਰ ਸਨ।’