ਰਾਂਚੀ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਚਾਰਾ ਘੁਟਾਲੇ ਦੇ ਚੌਥੇ ਮਾਮਲੇ ‘ਚ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਨਾਲ ਹੀ 60 ਲਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ ਸਜ਼ਾ ‘ਤੇ ਸਸਪੇਂਸ ਬਣਿਆ ਹੋਇਆ ਹੈ ਕਿ ਇਹ ਸਜ਼ਾ ਇਕਠੀ ਕਟਣੀ ਹੋਵੇਗੀ ਜਾਂ ਵਖ-ਵਖ। ਵਕੀਲਾਂ ਦਾ ਕਹਿਣਾ ਹੈ ਕਿ ਫੈਸਲੇ ਦਾ ਕਾਪੀ ਮਿਲਣ ਤੋਂ ਬਾਅਦ ਇਹ ਸਭ ਸਾਫ ਹੋ ਜਾਵੇਗਾ।ਦੁਮਕਾ ਕੋਸ਼ਾਗਾਰ ਚੋਂ 3.13 ਕਰੋੜ ਰੁਪਏ ਦੀ ਨਿਕਾਸੀ ਨਾਲ ਜੁੜੇ ਮਾਮਲੇ ‘ਚ ਲਾਲੂ ਨੂੰ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿਤਾ ਸੀ। ਇਸ ਸਮੇਂ ਲਾਲੂ ਰਿਮਸ ਹਸਪਤਾਲ ‘ਚ ਭਰਤੀ ਹਨ।ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਨੇ ਦਸਿਆ ਕਿ ਦੋਵਾਂ ਧਾਰਾਵਾਂ ‘ਚ 7-7 ਸਾਲ ਦੀ ਸਜ਼ਾ ਹੋਈ ਹੈ।