8 ਕਿਲੋ ਹਰੇ ਪੋਸਤ ਦੇ ਬੂਟੇ ਬਰਾਮਦ

ਅਮਰਗੜ੍ਹ, 24 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਥਾਣਾ ਅਮਰਗੜ੍ਹ ਪੁਲਿਸ ਨੇ ਇੱਕ ਵਿਆਕਤੀ ਨੂੰ ਪੋਸਤ ਦੇ ਹਰੇ ਪੌਦਿਆਂ ਸਮੇਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁੱਖੀ ਗੁਰਭਜਨ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਰਾਮਪੁਰ ਛੰਨਾ ਵਿਖੇ ਬਾਬੂ ਸਿੰਘ ਪੁੱਤਰ ਨਾਜਰ ਸਿੰਘ ਦੇ ਘਰ ਡੋਡਿਆਂ ਦੀ ਕਿਆਰੀ ਲਾਈ ਹੋਈ ਹੈ। ਪੁਲਸ ਵੱਲੋਂ ਅਵਤਾਰ ਸਿੰਘ ਥਾਣੇਦਾਰ ਵੱਲੋਂ ਰੇਡ ਕੀਤੀ ਗਈ ਤਾਂ ਇਤਲਾਹ ਸੱਚ ਸਾਬਤ ਹੋਈ ਅਤੇ 8 ਕਿਲੋ ਪੋਸਤ ਦੇ ਹਰੇ ਪੌਦੇ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਨੰਬਰ 35 ਦਰਜ ਕਰਕੇ ਦੋਸੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

Send this to a friend