ਨਵੀਂ ਦਿੱਲੀ, 22 ਮਾਰਚ- ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਕਾਨੂੰਨ ਮੰਤੀਰ ਰਵੀਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਏ।ਉਨ੍ਹਾਂ ਨੇ ਇਕ ਵਾਰ ਫਿਰ ਕਾਂਗਰਸ ‘ਤੇ ਡਾਟਾ ਫਰਮ ਕੈਂਬ੍ਰਿਜ ਐਨਾਲਿਟਿਕਾ ਦੀਆਂ ਸੇਵਾਵਾਂ ਲੈਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕਰੀਬ 5 ਮਹੀਨੇ ਪਹਿਲਾਂ ਮੀਡੀਆ ‘ਚ ਅਜਿਹੀ ਰਿਪੋਰਟ ਆਈ ਸੀ, ਹੁਣ ਤਕ ਪਾਰਟੀ ਨੇ ਇਸ ‘ਤੇ ਚੁਪੀ ਕਿਉਂ ਸਾਧ ਰਖੀ? ਜ਼ਿਕਰਯੋਗ ਹੈ ਕਿ ਜਿਸ ਕੈਂਬ੍ਰਿਜ ਐਨਾਲਿਟਿਕਾ ਫਰਮ ਨੂੰ ਲੈ ਕੇ ਸਿਆਸੀ ਦਲਾਂ ‘ਚ ਘਮਾਸਾਨ ਮਚਿਆ ਹੋਇਆ ਹੈ, ਉਸ ‘ਤੇ ਚੋਣਾਂ ਲਈ ਵੋਟਰਜ਼ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਦੋਸ਼ ਲਗੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਦੋਸ਼ਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਇਰਾਕ ‘ਚ 39 ਭਾਰਤੀਆਂ ਦੀ ਮੌਤ ਤੋਂ ਧਿਆਨ ਹਟਾਉਣ ਲਈ ਇਹ ਕਹਾਣੀ ਬਣਾਈ ਗਈ ਹੈ।