39 ਭਾਰਤੀਆਂ ਦੀ ਮੌਤ ’ਤੇ ਘਿਰੀ ਸਰਕਾਰ ਨੇ ਫੇਸਬੁੱਕ ਡਾਟਾ ਚੋਰੀ ਦੀ ਕਹਾਣੀ ਘੜੀ : ਰਾਹੁਲ ਗਾਂਧੀ

ਕਾਂਗਰਸ ਅਤੇ ਭਾਜਪਾ ਦਰਮਿਆਨ ਛਿੜੀ ਜੰਗ

ਨਵੀਂ ਦਿਲੀ, 22 ਮਾਰਚ- ਕੰਪਨੀ ਕੈਂਬ੍ਰਿਜ ਐਨਾਲਿਟਿਕਾ ਵਲੋਂ ਯੂਜ਼ਰਸ ਦਾ ਫੇਸਬੁਕ ਰਾਹੀਂ ਡਾਟਾ ਚੋਰੀ ਦੇ ਮਾਮਲੇ ਨੇ ਹੁਣ ਸਿਆਸੀ ਰੂਪ ਲੈ ਲਿਆ ਹੈ।ਡਾਟਾ ਚੋਰੀ ਦੇ ਮਾਮਲੇ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਮੋਦੀ ਸਰਕਾਰ ਉਪਰ ਤਿੱਖਾ ਹਮਲਾ ਬੋਲਿਆ ਹੈ। ਸ੍ਰੀ ਰਾਹੁਲ ਗਾਂਧੀ ਨੂੰ ਨੇ ਟਵੀਟ ਕੀਤਾ ਕਿ 39 ਭਾਰਤੀਆਂ ਦੀ ਮੌਤ ’ਤੇ ਸਰਕਾਰ ਜਦੋਂ ਬੈਕਫੁਟ ’ਤੇ ਆ ਗਈ ਅਤੇ ਉਸ ਦਾ ਝੂਠ ਸਾਹਮਣੇ ਆ ਗਿਆ ਤਾਂ ਉਸ ਨੇ ਕਾਂਗਰਸ ਅਤੇ ਡੇਟਾ ਚੋਰੀ ਦਾ ਕਨੈਕਸ਼ਨ ਜੋੜਨਾ ਸ਼ੁਰੂ ਕਰ ਦਿਤਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਸੰਸਦ ’ਚ 39 ਭਾਰਤੀਆਂ ਦੀ ਹੱਤਿਆ ਦੀ ਜਾਣਕਾਰੀ ਦਿਤੀ ਸੀ।ਇਸ ਮਾਮਲੇ ’ਤੇ ਕਾਂਗਰਸ ਤੋਂ ਸਵਾਲ ਕੀਤੇ ਸਨ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਹੁਣ ਅਗਵਾ ਲੋਕ ਜ਼ਿੰਦਾ ਨਹੀਂ ਬਚੇ ਹਨ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਕਿਉਂ ਲੁਕਾ ਕੇ ਰੱਖਿਆ।ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਮਦਦ ਕਰਨ ਵਾਲੀ ਇਕ ਫਰਮ ‘ਕੈਂਬ੍ਰਿਜ ਐਨਾਲਿਟਿਕਾ’ ’ਤੇ ਲਗਭਗ 5 ਕਰੋੜ ਫੇਸਬੁਕ ਯੂਜ਼ਰਸ ਦੀ ਨਿਜੀ ਜਾਣਕਾਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

Send this to a friend