ਨਵੀਂ ਦਿੱਲੀ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿਲੀ ਅਤੇ ਦੇਸ਼ ਦੇ ਹੋਰ ਹਿਸਿਆਂ ‘ਚ ਹੋਏ ਸਿਖ ਵਿਰੋਧੀ ਕਤਲੇਆਮ ਸਬੰਧੀ ਇੱਕ ਕੇਸ ਵਿੱਚ ਦਿੱਲੀ ਹਾਈਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਕਥਿਤ ਸਟਿੰਗ ਬਾਬਤ ਹੈ, ਜਿਸ ਵਿੱਚ ਸੱਜਣ ਕੁਮਾਰ ਨੇ ਆਪਣੇ ਅਪਰਾਧ ਸਵਿਕਾਰ ਕੀਤੇ ਹਨ।