ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਸੋਸ਼ਲ ਮੀਡੀਆ ਦੇ ਦੁਰਉਪਯੋਗ ਵਿਰੁੱਧ ਚਿਤਾਵਨੀ
ਨਵੀਂ ਦਿੱਲੀ, 21 ਮਾਰਚ- ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੇਸਬੁਕ ਸਮੇਤ ਕਈ ਸੋਸ਼ਲ ਮੀਡੀਆ ਦਾ ਦੁਰਉਪਯੋਗ ਜੇਕਰ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕੀਤਾ ਗਿਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਫੇਸਬੁਕ ਵਰਗੇ ਸੋਸ਼ਲ ਮੀਡੀਆ ਮੰਚਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਪੂਰੀ ਤਰ੍ਹਾਂ ਨਾਲ ਮੀਡੀਆ, ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਹੀ ਸੋਸ਼ਲ ਮੀਡੀਆ ‘ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਮਰਥਨ ਕਰਦੀ ਹੈ।ਜ਼ਿਕਰਯੋਗ ਹੈ ਕਿ ਕੈਮਬ੍ਰਿਜ ਐਨਲੀਟਿਕਾ ‘ਤੇ ਫੇਸਬੁਕ ਦੇ 5 ਕਰੋੜ ਮੈਂਬਰਾਂ ਨਾਲ ਜੁੜੀਆਂ ਜਾਣਕਾਰੀਆਂ ਦਾ ਦੁਰਉਪਯੋਗ ਕਰਨ ਦਾ ਦੋਸ਼ ਲਗਾ ਹੈ। ਇਸਦੇ ਬਾਅਦ ਕੰਪਨੀ ਨੇ ਆਪਣੇ ਚੀਫ ਐਗਜੀਕਿਊਟਿਵ ਅਲੇਕਜੈਂਡਰ ਨਿਕਸ ਨੂੰ ਮੁਅਤਲ ਕਰ ਦਿਤਾ ਸੀ। ਕੈਮਬ੍ਰਿਜ ਐਨਲੀਟਿਕਾ ਉਹੀ ਕੰਪਨੀ ਹੈ ਜਿਸ ਨੇ 2016 ’ਚ ਅਮਰੀਕੀ ਰਾਸ਼ਟਰਪਤੀ ਪਦ ਦੀਆਂ ਚੋਣਾਂ ਦੇ ਦੌਰਾਨ ਡੋਨਾਲਡ ਟਰੰਪ ਦੀ ਕੈਂਪੇਨਿੰਗ ਕੀਤੀ ਸੀ। ਇਸ ਮੁੱਦੇ ’ਤੇ ਕਾਂਗਰਸ ਅਤੇ ਭਾਜਪਾ ਦਰਮਿਆਨ ਇਲਜ਼ਾਮਬਾਜ਼ੀ ਦੀ ਖੇਡ ਸ਼ੁਰੂ ਹੋ ਗਈ ਹੈ। ਯੂਜਰਸ ਦੀਆਂ ਨਿਜੀ ਜਾਣਕਾਰੀਆਂ ਦੀ ਗਲਤ ਵਰਤੋਂ ਦੇ ਮਾਮਲੇ ’ਚ ਫੇਸਬੁਕ ਦੀਆਂ ਮੁਸੀਬਤਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ।ਇਸ ਸੰਬੰਧ ‘ਚ ਯੂਰਪੀ ਸੰਘ ਅਤੇ ਬ੍ਰਿਟੇਨ ਦੀ ਸੰਸਦ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਇਸ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ।
ਅਮਰੀਕੀ ਮੀਡੀਆਂ ‘ਚ ਆਈਆਂ ਖਬਰਾਂ ਮੁਤਾਬਕ ਅਮਰੀਕਾ ‘ਚ ਫੈਡਰਲ ਟਰੈਡ ਕਮਿਸ਼ਨ ਨੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2016 ’ਚ ਚੋਣਾਂ ਮੁਹਿੰਮ ਦੇਖ ਰਹੀ ਬ੍ਰਿਟਿਸ਼ ਕੰਪਨੀ ਕੈਂਬ੍ਰਿਜ ਐਨਾਲਿਟਿਕਾ ‘ਤੇ ਦੋਸ਼ ਹੈ ਕਿ ਉਸ ਨੇ ਫੇਸਬੁਕ ਦੇ 5 ਕਰੋੜ ਯੂਜ਼ਰਸ ਨਾਲ ਜੁੜੀ ਜਾਣਕਾਰੀਆਂ ਦੀ ਗਲਤ ਵਰਤੋਂ ਕੀਤੀ ਸੀ। ਯੂਰੋਪੀਅਨ ਸੰਘ ਦੇ ਸਾਹਮਣੇ ਆਉਣ ਤੋਂ ਬਾਅਦ ਫੇਸਬੁਕ ਨੂੰ ਵਿਸ਼ਵ ਪਧਰ ‘ਤੇ ਭਾਰੀ ਨਿਖੇਧੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਦੀ ਸੰਸਦ ਨੇ ਇਸ ਨੂੰ ਲੈ ਕੇ ਫੇਸਬੁਕ ਦੇ ਮੁਖ ਕਾਰਜਕਾਰੀ, ਅਧਿਕਾਰੀ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ।
ਇਸ ਤੋਂ ਬਾਅਦ ਅਮਰੀਕਾ ‘ਚ ਵੀ ਸੰਸਦਾਂ ਨੇ ਜ਼ੁਕਰਬਰਗ ਨੂੰ ਕਾਂਗਰਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।ਅਮਰੀਕੀ ਅਖਬਾਰ ਦੀ ਨਿਊਯਾਰਕ ਟਾਇਮਸ ਅਤੇ ਬ੍ਰਿਟਿਸ਼ ਅਖਬਾਰ ਆਬਜਰਵਰ ਦੀ ਸੰਯੁਕਤ ਜਾਂਚ ਅਨੁਸਾਰ, ਕੈਂਬ੍ਰਿਜ ਐਨਾਲਿਟਿਕਾ ਨੇ ਫੇਸਬੁਕ ਦੇ 5 ਕਰੋੜ ਯੂਜ਼ਰਸ ਦੀ ਜਾਣਕਾਰੀਆਂ ਦੇ ਆਧਾਰ ‘ਤੇ ਲੋਕਾਂ ਦੀ ਮਾਨਸਿਕਤਾ ਦੀ ਪ੍ਰੋਫਾਇਲ ਤਿਆਰ ਕੀਤੀ ਸੀ। ਕੰਪਨੀ ਨੇ ਇਸ ਲਈ ਵਿਅਕਤੀਗਤ ਸੰਬੰਧੀ ਮੁਲਾਂਕਣ ਦਸਣ ਵਾਲੀ ਇਕ ਐਪ ਦਾ ਇਸਤੇਮਾਲ ਕੀਤਾ ਸੀ ਜਿਸ ਨੂੰ 2.70 ਲਖ ਲੋਕਾਂ ਨੇ ਡਾਊਨਲੋਡ ਕੀਤਾ ਸੀ। ਕੰਪਨੀ ਨੇ ਡਾਊਨਲੋਡ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਫਰੈਂਡ ਲਿਸਟ ਦੀ ਜਾਣਕਾਰੀਆਂ ਦਾ ਇਸਤੇਮਾਲ ਕੀਤਾ ਸੀ। ਉਸ ਦਾ ਟੀਚਾ ਅਮਰੀਕੀ ਵੋਟਰਾਂ ਦੇ ਵਿਵਹਾਰ ਦਾ ਅੰਦਾਜ਼ਾ ਲਗਾਉਣਾ ਸੀ