ਨਵੀਂ ਦਿੱਲੀ- ਫੇਸਬੁਕ ਦਾ ਡਾਟਾ ਚੋਰੀ ਕਰਨ ਵਾਲੀ ਕੰਪਨੀ ‘ਕੈਮਬ੍ਰਿਜ ਐਨਾਲਿਟਿਕਾ‘ ਦਾ ਭਾਰਤ ਨਾਲ ਵੀ ਰਿਸ਼ਤਾ ਹੈ। ਕੈਮਬ੍ਰਿਜ ਐਨਾਲਿਟਿਕਾ ਕੰਪਨੀ ਦਾ ਭਾਰਤ ਵਿਚ ਵੀ ਇਕ ਬ੍ਰਾਂਚ ਦਫਤਰ ਹੈ। ਇਸ ਦਫਤਰ ਨੂੰ ਅਮਰੀਸ਼ ਤਿਆਗੀ ਦੇਖਦੇ ਹਨ। ਕੈਮਬ੍ਰਿਜ ਐਨਾਲਿਟਿਕਾ ਕੰਪਨੀ ਜਿਆਦਾ ਤਰ ਰਾਜਸੀ ਪਾਰਟੀਆਂ ਲਈ ਸਰਵੇ ਦਾ ਕੰਮ ਦੇਖਦੀ ਹੈ ਅਤੇ ਲੋਕਾਂ ਦਾ ਕਿਸੇ ਵੀ ਪਾਰਟੀ ਪ੍ਰਤੀ ਕੀ ਵਿਚਾਰ ਹੈ ਇਸਦੀ ਜਾਣਕਾਰੀ ਇਕਤਰ ਕਰਦੀ ਹੈ ਅਤੇ ਅਗੇ ਪਾਰਟੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦੀ ਹੈ।ਹਿਮਾਂਸ਼ੂ ਖੁਰਾਣਾ ਦਾ ਕਹਿਣਾ ਹੈ ਕਿ ਭਾਰਤ ਦੀ ਸਿਰੇ ਦੀ ਰਾਜਸੀ ਪਾਰਟੀਆਂ ਭਾਵ ‘ਭਾਜਪਾ’ ਅਤੇ ‘ਕਾਂਗਰਸ’ ਕੈਮਬ੍ਰਿਜ ਐਨਾਲਿਟਿਕਾ ਕੰਪਨੀ ਦੀ ਕਲਾਇੰਟ ਹਨ।