ਸ੍ਰੀ ਹਰਗੋਬਿੰਦਪੁਰ, 20 ਮਾਰਚ (ਚਰਨਜੀਤ ਚੀਮਾ)- ਬੀਤੀ ਰਾਤ ਤਕਰੀਬਨ ਇਕ ਵਜੇ ਦੇ ਕਰੀਬ ਸ੍ਰੀ ਹਰਗੋਬਿੰਦਪੁਰ ਟਾਂਡਾ ਰੋਡ ਦੇ ਉਪਰ ਬਣੇ ਬਿਆਸ ਦਰਿਆ ਦੇ ਪੁਲ ਤੋਂ ਰੇਲਿੰਗ ਤੋੜ ਕੇ ਅਠਾਰਾਂ ਟੈਰੀ ਟਰਕ ਜੋ ਕਿ ਕ੍ਰੈਸ਼ਰ ਦੇ ਨਾਲ ਲੋਡ ਸੀ ਟਾਇਰ ਫਟਣ ਦੇ ਕਾਰਨ ਪਾਣੀ ਦੇ ਵਿਚ ਅਸੰਤੁਲਿਤ ਹੋ ਕੇ ਜਾ ਡਿਗਾ ਮਿਲੀ ਜਾਣਕਾਰੀ ਦੇ ਅਨੁਸਾਰ ਜੋ ਟਰਕ ਪਾਣੀ ਵੀ ਡਿਗਾ ਉਹ ਪਠਾਨਕੋਟ ਤੋਂ ਟਾਂਡਾ ਰੋਡ ਵਲ ਜਾ ਰਿਹਾ ਸੀ ਜੋ ਕਿ ਰਾਤ ਤਕਰੀਬਨ ਇਕ ਵਜੇ ਦੇ ਕਰੀਬ ਪੁਲ ਤੋ ਲੰਘ ਰਿਹਾ ਸੀ ਜਿਸ ਦਾ ਟਾਇਰ ਫਟਣ ਕਾਰਨ ਅਸੰਤੁਲਿਤ ਹੋ ਕੇ ਉਹ ਪਾਣੀ ਦੇ ਵਿਚ ਜਾ ਡਿਗਾ ਧਿਆਨ ਦੇਣਯੋਗ ਗਲ ਹੈ ਕਿ ਸ਼ਾਇਦ ਇਹ ਟਰਕ ਕ੍ਰੈਸ਼ਰ ਦੇ ਨਾਲ ਓਵਰਲੋਡ ਸੀ ਇਸ ਸਬੰਧ ਵਿਚ ਐਸਐਚਓ ਪ੍ਰਦੀਪ ਸਿੰਘ ਟਾਂਡਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਤ ਤਕਰੀਬਨ ਜਦੋਂ ਇਕ ਵਜ ਦੇ ਕਰੀਬ ਨਾਂ ਨੂੰ ਜਾਣਕਾਰੀ ਮਿਲੀ ਇਸ ਸਬੰਧ ਵਿਚ ਤੇ ਉਹ ਆਪਣੀ ਫੋਰਸ ਸਮੇਤ ਮੌਕੇ ਤੇ ਪਹੁੰਚੇ ਇਸ ਬੰਦ ਵਿਚ ਤਹਿਸੀਲਦਾਰ ਸਾਹਿਬ ਅਤੇ ਡੀਸੀ ਸਾਹਿਬ ਨੂੰ ਜਾਣਕਾਰੀ ਦਿਤੀ ਅਤੇ ਰੈਸਕਿਊ ਟੀਮ ਨੂੰ ਵੀ ਜਾਣਕਾਰੀ ਦਿਤੀ ਜ਼ਿਕਰਯੋਗ ਹੈ ਕਿ ਦਿਨ ਦੇ ਬਾਰਾਂ ਵਜੇ ਦੇ ਕਰੀਬ ਹੋ ਚੁਕੇ ਹਨ ਪਰ ਅਜੇ ਤਕ ਨਾ ਤੇ ਕੋਈ ਰੈਸਕਿਊ ਟੀਮ ਪਹੁੰਚੀ ਹੈ ਨਾਜ਼ ਤਹਿਸੀਲਦਾਰ ਥਾਂ ਪਹੁੰਚੇ ਤੇ ਨਾ ਹੀ ਡੀ ਸੀ ਸਾਹਿਬ ਪਹੁੰਚੇ ਬਾਰਾਂ ਵਜੇ ਦੇ ਕਰੀਬ ਹੋਣ ਨੂੰ ਤਕ ਵੀ ਡਰਾਈਵਰ ਦੀ ਲਾਸ਼ ਬਰਾਮਦ ਨਹੀਂ ਹੋਈ ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣ ਯੋਗ ਵਾਲੀ ਗਲ ਹੈ ਕਿ ਜਦੋਂ ਦਾ ਇਹ ਪੁਲ ਬਣਿਆ ਹੈ ਇਸ ਉਪਰ ਨਾਂ ਤੇ ਅਜ ਤਕ ਲਾਈਟਾਂ ਜਗ ਸਕੀਆਂ ਹਨ ਅਤੇ ਪੁਲ ਜਦੋਂ ਦਾ ਬਣਿਆ ਇਸ ਦੀ ਦੁਬਾਰਾ ਕਦੀ ਕੋਈ ਮੁਰੰਮਤ ਹੋਈ ਇਸ ਵਿਚ ਡੂੰਘੇ ਡੂੰਘੇ ਟੋਏ ਹਨ ਅਤੇ ਲਾਈਟਾਂ ਲਾਈਟਾਂ ਅਜੇ ਤਕ ਨਹੀਂ ਲਗ ਸਕੀਆਂ ਕਿਉਂਕਿ ਇਨ੍ਹਾਂ ਦੀ ਲਈ ਨਾਤਿਆਂ ਤਕ ਕੋਈ ਮੀਟਰ ਦਾ ਕੁਨੈਕਸ਼ਨ ਦਿਤਾ ਗਿਆ ਹੈ ਅਤੇ ਇਨ੍ਹਾਂ ਨੂੰ ਨਾ ਹੀ ਬਿਜਲੀ ਦੀ ਸਪਲਾਈ ਹੈ।