May 26, 2026 11:49 pm

ਨੰਗਲ ਵਿਚ ਅਧੁਨਿਕ ਖੇਡ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ-ਸਪੀਕਰ।

ਪੰਜਾਬ ਸਰਕਾਰ ਨਸ਼ਿਆ ਦੇ ਕਾਰੋਬਾਰੀਆਂ ਨੂੰ ਜੇਲਾਂ ਵਿਚ ਡੱਕਣ ਲੱਗੀ-ਰਾਣਾ ਕੇ.ਪੀ.ਸਿੰਘ।
ਨੰਗਲ – ਖੇਡਾਂ ਦਾ ਸੁਚੱਜੇ ਅਤੇ ਸੰਚਾਰੂ ਸਮਾਜ ਦੀ ਸਿਰਜਣਾ ਵਿਚ ਇਕ ਵੱਡਾ ਯੋਗਦਾਨ ਹੈ। ਸਮਾਜ ਵਿਚ ਨਸ਼ਿਆਂ ਦੀ ਬੀਮਾਰੀ ਦਾ ਸਫਾਇਆ ਕਰਨ ਵਿਚ ਖੇਡ ਮੇਲੇ ਬਹੁਤ ਹੀ ਸਾਰਥਕ ਭੂਮਿਕਾ ਨਿਭਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਨੰਗਲ ਵਿਚ ਬਾਬਾ ਦੀਪ ਸਿੰਘ ਕਲੱਬ ਵਲੋਂ ਅਯੋਜਿਤ ਪੰਜਵੇਂ ਵਿਸ਼ਾਲ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡਣ ਮੋਕੇ ਕੀਤਾ। ਉਹਨਾਂ ਕਿਹਾ ਕਿ ਇਸ ਕਲੱਬ ਦੇ ਪ੍ਰਧਾਨ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਇਹ ਵਿਸਾਲ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣੇ ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਰਾਹ ਵਿਚ ਇਕ ਮੀਲ ਪੱਥਰ ਹਨ। ਅੱਜ ਦੇ ਸਮੇਂ ਵਿਚ ਇਹਨਾਂ ਖੇਡ ਮੇਲੇਆਂ ਤੇ ਕਾਫੀ ਖਰਚ ਆਉਦਾ ਹੈ ਅਤੇ ਪ੍ਰਬੰਧਕਾਂ ਵਲੋਂ ਇਸਦੇ ਲਈ ਕੀਤੇ ਜਾ ਰਹੇ ਪ੍ਰਬੰਧ ਬੇਹੱਦ ਕੁਸ਼ਲ ਢੰਗ ਨਾਲ ਕੀਤੇ ਗਏ ਹਨ। ਪੰਜਾਬ ਵਿਚ ਖੇਡ ਮੇਲਿਆਂ ਵਿਚ ਪਰਤੀ ਰੋਣਕ ਦਾ ਜਿਕਰ ਕਰਦਿਆਂ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਸਮੇਂ ਦੋਰਾਨ ਜਿਹੜੇ ਨੋਜਵਾਨ ਕੋਰਾਹੇ ਪੈ ਗਏ ਸਨ। ਜਿਹਨਾਂ ਦਾ ਝੂਕਾਅ ਨਸ਼ਿਆਂ ਵੱਲ ਹੋ ਰਿਹਾ ਸੀ ਉਹ ਮੁੱੜ ਸਹੀ ਦਿਸ਼ਾ ਵੱਲ ਪਰਤ ਰਹੇ ਹਨ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਵਿਚ ਪੰਜਾਬ ਸਰਕਾਰ ਨੇ ਨਸ਼ਿਆ ਦੇ ਕਾਰੋਬਾਰੀਆਂ ਨੂੰ ਨਕੇਲ ਕਸਨ ਲਈ ਵੱਡੇ ਉਪਰਾਲੇ ਕੀਤੇ ਹਨ। ਨਸ਼ਿਆ ਦੇ ਸੋਦਾਗਰ ਜੇਲਾਂ ਵਿਚ ਡੱਕੇ ਜਾ ਰਹੇ ਹਨ। ਨੋਜਵਾਨਾਂ ਨੂੰ ਨਸੇ ਦੀ ਲਾਹਨਤ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ । ਪੰਜਾਬ ਦਾ ਮਾਹੌਲ ਮੁੜ ਖੁਸ਼ਗਵਾਰ ਹੋਇਆ ਹੈ। ਉਸਾਰੂ ਸੋਚ ਘਰ ਘਰ ਵਿਚ ਪਹੁੰਚ ਰਹੀ ਹੈ। ਜਿਸ ਕਾਰਨ ਪੰਜਾਬ ਦੀ ਜਵਾਨੀ ਮੁੱੜ ਖੁਸ਼ਹਾਲੀ ਦੇ ਰਾਹ ਤੇ ਪਰਤ ਰਹੀ ਹੈ। ਉਹਨਾਂ ਕਿਹਾ ਕਿ ਨੰਗਲ ਵਿਚ ਬਹੁਤ ਹੀ ਅਧੁਨਿਕ ਖੇਡ ਸਟੇਡੀਅਮ ਇਥੋ ਦੇ ਸਰਕਾਰੀ ਸ਼ਿਵਾਲਿਕ ਕਾਲਜ ਵਿਚ ਬਣਾਂਿੲਆ ਜਾਵੇਗਾ ਅਤੇ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹੋਰ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ। ਉਹਨਾਂ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ।ਕਲੱਬ ਦੇ ਪ੍ਰਬੰਧਕਾਂ ਵਲੋਂ ਸਪੀਕਰ ਰਾਣਾ ਕੇ.ਪੀ.ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਵੱਖ ਵੱਖ ਖੇਡ ਪ੍ਰੇਮੀ ਸ਼ਹਿਰ ਦੇ ਪੰਤਵਤੇ ਅਤੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Send this to a friend