May 27, 2026 7:22 am

ਬਾਬਾ ਫ਼ਰੀਦ ਕਾਲਜ ਵਿਖੇ ‘ਉਦਮਿਤਾ ਬਾਰੇ ਜਾਗਰੂਕਤਾ ਕੈਂਪ’

ਬਠਿੰਡਾ, 18 ਮਾਰਚ (ਇੰਦਰਜੀਤ ਨਥਾਣਾ)- ਇੰਡਸਟਰੀ-ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੁਆਰਾ ਤਿੰਨ ਦਿਨ ਦਾ ‘ਉਦਮਿਤਾ ਜਾਗਰੂਕਤਾ ਕੈਂਪ’ ਆਯੋਜਿਤ ਕੀਤਾ ਗਿਆ। ਇਸ ਕੈਂਪ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ.) ਅਤੇ ਉਦਮਿਤਾ ਵਿਕਾਸ ਸੰਸਥਾ (ਈ.ਡੀ.ਆਈ.) ਦੁਆਰਾ ਸਪਾਂਸਰ ਕੀਤਾ ਗਿਆ ਸੀ। ਇਸ ਕੈਂਪ ਵਿਚ ਸੰਸਥਾ ਦੇ ਕੁੱਲ 88 ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਕੈਂਪ ਦਾ ਉਦੇਸ਼ ਹਿੱਸਾ ਲੈਣ ਵਾਲਿਆਂ ਨੂੰ ਉਦਮਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਸ਼੍ਰੀ ਬਲਬੀਰ ਸਿੰਘ, ਸਾਬਕਾ ਉਪ ਪ੍ਰਧਾਨ, ਨਿਟਕੋਨ, ਚੰਡੀਗੜ ਮੁੱਖ ਮਹਿਮਾਨ ਸਨ। ਕਰੀਅਰ ਦੇ ਵਿਕਲਪ ਦੇ ਤੌਰ ’ਤੇ ਉਦਮਿਤਾ ਨੂੰ ਅੱਗੇ ਵਧਾਉਣ ਦੇ ਗੁਣਾਂ ਨੂੰ ਉਭਾਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਵਿਦਿਆਰਥੀਆਂ ਕੋਲ ਸ਼ਾਨਦਾਰ ਵਿਚਾਰ ਹਨ ਪਰ ਇਕ ਡਰ ਵੀ ਹੈ ਜੋ ਉਨਾਂ ਨੂੰ ਵਾਪਸ ਧੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਡਰ ਇਸ ਤੱਥ ਵਿੱਚ ਲੁਕਿਆ ਹੋਇਆ ਹੈ ਕਿ ਸ਼ੁਰੂਆਤ ਕਰਨ ਵਾਲੇ ਦੇ ਤੌਰ ’ਤੇ ਗਿਆਨ ਦੀ ਘਾਟ ਹੈ ਕਿ ਕਿਵੇਂ ਸ਼ੁਰੂ ਕਰਨਾ ਹੈ । ਕੈਂਪ ਦੇ ਪਹਿਲੇ ਦਿਨ ਉਦਮਿਤਾ ਲਈ ਲੋੜ, ਉਦਮਿਤਾ ਕੈਰੀਅਰ ਵਜੋਂ ਵਿਕਲਪ ਅਤੇ ਉਦਮਿਤਾ ਕੁਆਲਿਟੀ ਦੇ ਰੂਪ ਆਦਿ ਕ੍ਰਮਵਾਰ ਤਿੰਨ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ।ਦੂਜੇ ਦਿਨ ਪਹਿਲੇ ਸੈਸ਼ਨ ਲਈ ਸ਼੍ਰੀ ਆਰ.ਕੇ. ਗੁਪਤਾ, ਰਿਟਾਇਰਡ ਮੈਨੇਜਰ, ਸਟੇਟ ਬੈਂਕ ਆਫ ਪਟਿਆਲਾ ਮੁੱਖ ਰਿਸੋਰਸ ਪਰਸਨ ਸਨ। ਉਨ੍ਹਾਂ ਨੇ ਉਦਯੋਗਪਤੀਆਂ ਲਈ ਬੈਂਕਾਂ ਦੀਆਂ ਵੱਖ-ਵੱਖ ਸਬਸਿਡੀ ਸਕੀਮਾਂ ਵੀ ਸਾਂਝੀਆਂ ਕੀਤੀਆਂ। ਸਫਲ ਉਦਯੋਗਪਤੀ ਸ਼੍ਰੀ ਪੀ.ਕੇ. ਭੰਡਾਰੀ, ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ, ਭੰਡਾਰੀ ਇੰਜਨੀਅਰਿੰਗ ਕੰਪਨੀ ਪ੍ਰਾਈਵੇਟ ਲਿਮਿਟੇਡ ਨਾਲ ਇੰਟਰੈਕਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ। ਉਨਾਂ ਨੇ ਵਿਦਿਆਰਥੀਆਂ ਨੂੰ ਇਕ ਉਦਯੋਗਪਤੀ ਬਣਨ ਲਈ ਪ੍ਰੇਰਿਤ ਕਰਨ ਲਈ ਆਪਣੇ ਸਫਰ ਅਤੇ ਸੰਘਰਸ਼ਾਂ ਦਾ ਜ਼ਿਕਰ ਕੀਤਾ । ਦੂਜੇ ਦਿਨ ਦੇ ਤੀਜੇ ਸੈਸ਼ਨ ਦੇ ਦੌਰਾਨ ਸ਼੍ਰੀ ਅਮਿਤ ਬਾਂਸਲ, ਚਾਰਟਰਡ ਅਕਾਉਂਟੈਂਟ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸਫਲਤਾ ਵੀ ਉਦਮਿਤਾ ਦਾ ਹਿੱਸਾ ਹੈ। ਉਸ ਨੇ ਪ੍ਰਾਈਵੇਟ ਲਿਮਟਿਡ ਕੰਪਨੀ, ਰਜਿਸਟਰਡ ਪਾਰਟਨਰਸ਼ਿਪ ਫਰਮ ਅਤੇ ਲਿਮਟਿਡ ਲਾਇਬਿਲਟੀ ਪਾਰਟਨਰਸ਼ਿਪ (ਐਲ.ਐਲ.ਪੀ.) ਵਪਾਰਕ ਇਕਾਈ ਦੀ ਬਣਤਰ, ਲਾਭ, ਭੂਮਿਕਾ ਅਤੇ ਕੰਮ ਬਾਰੇ ਦੱਸਿਆ। ਸ਼੍ਰੀ ਬਾਂਸਲ ਨੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ‘ਸਟਾਰਟਅੱਪ ਇੰਡੀਆ ਪ੍ਰੋਗਰਾਮ’ ਅਤੇ ਸਟਾਰਟਅੱਪ ਇੰਡੀਆ ਤਹਿਤ ਸੰਸਥਾਵਾਂ ਨੂੰ ਦਿੱਤੀਆਂ ਵੱਖ-ਵੱਖ ਟੈਕਸ ਛੋਟਾਂ ਬਾਰੇ ਦੱਸਿਆ। ਸਪੋਰਟਕਿੰਗ ਇੰਡਸਟਰੀਜ਼, ਬਠਿੰਡਾ ਲਈ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਪੋਰਟਕਿੰਗ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਪ੍ਰਾਪਤ ਕੀਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਪਲਾਂਟ ਲਗਾਉਣ ਦੇ ਆਪਣੇ ਕੀਮਤੀ ਤਜਰਬੇ ਸਾਂਝੇ ਕੀਤੇ । ਸਾਰੇ ਵਿਦਿਆਰਥੀਆਂ ਲਈ ਅਸਲ ਜੀਵਨ ਵਿੱਚ ਟੈਕਸਟਾਈਲ ਉਦਯੋਗ ਦੇ ਕਾਰਜਾਂ ਨੂੰ ਦੇਖਣ ਦੇ ਲਈ ਇਹ ਬਹੁਤ ਵਧੀਆ ਤਜਰਬਾ ਸੀ। ਵਿਦਿਆਰਥੀਆਂ ਨੇ ਕੈਂਪ ਵਿਚ ਪੂਰੇ ਉਤਸ਼ਾਹ ਅਤੇ ਜ਼ੋਸ਼ ਨਾਲ ਹਿੱਸਾ ਲਿਆ। ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਐਨ.ਐਸ.ਟੀ.ਈ.ਡੀ.ਬੀ., ਭਾਰਤ ਸਰਕਾਰ, ਡੀ.ਐਸ.ਟੀ. ਅਤੇ ਈ.ਡੀ.ਆਈ. ਅਹਿਮਦਾਬਾਦ ਨੂੰ ਈ.ਏ.ਸੀ. ਦੀ ਮਨਜ਼ੂਰੀ ਦੇਣ ਲਈ ਆਭਾਰ ਪ੍ਰਗਟ ਕੀਤਾ ਅਤੇ ਕੈਂਪਸ ਵਿਚ ਇਕ ਵਿਵਸਾਇਕ ਵਾਤਾਵਰਣ ਬਣਾਉਣ ਲਈ ਬਾਬਾ ਫ਼ਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਇੰਡਸਟਰੀ-ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਇੰਡਸਟਰੀ-ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਨੂੰ ਪੂਰੀ ਸਹਾਇਤਾ ਕਰਨ ਦਾ ਯਕੀਨ ਦਿਵਾਇਆ।

Send this to a friend