May 27, 2026 6:10 am

ਬਰੇਟਾ ਦੇ ਮੁੱਖ ਚੌਂਕ ਨੂੰ ਟਰੈਫ਼ਿਕ ਸਮੱਸਿਆ ਨੇ ਹਰ ਪਾਸਿਓ ਘੇਰਿਆ

ਬਰੇਟਾ, 18 ਮਾਰਚ (ਜੈਲ ਕੌਰ ਖਾਲਸਾ ਕਾਹਨਗੜ੍ਹ)- ਸਥਾਨਕ ਮੰਡੀ ਦੇ ਮੁੱਖ ਬਜ਼ਾਰ ਵਿਖੇ ਸਥਿਤ ਸ੍ਰੀ ਕ੍ਰਿਸਨਾ ਮੰਦਿਰ ਚੌਂਕ ਵਿੱਚ ਟਰੈਫ਼ਿਕ ਦੀ ਸਮੱਸਿਆ ਆਮ ਬਣੀ ਰਹਿੰਦੀ ਹੈ। ਕਿਉਂਕਿ ਇਹੋ ਹੀ ਚੌਂਕ ਰੇਲਵੇ ਸਟੇਸ਼ਨ-ਕੁਲਰੀਆਂ ਰੋਡ-ਹਸਪਤਾਲ ਰੋਡ, ਮਾਰਕਿਟ ਕਮੇਟੀ, ਕੈਂਚੀਆਂ ਰੋਡ, ਬੱਸ ਅੱਡਾ , ਬੁਢਲਾਡਾ ਅਤੇ ਜਾਖਲ ਰੋਡ ਨੂੰ ਜੋੜਦਾ ਹੈ। ਪਰ ਇਸ ਚੌਂਕ ਵਿੱਚ ਟਰੈਫ਼ਿਕ ਕੰਟਰੋਲ ਕਰਨ ਦਾ ਕੋਈ ਪ੍ਰਬੰਧ ਨਹੀਂ। ਜਿਸ ਕਾਰਨ ਆਮ ਟਰੈਫ਼ਿਕ ਬਿਨ੍ਹਾਂ ਨਿਯਮਾਂ ਦੀ ਪਾਲਣਾ ਕੀਤੇ ਤੇ ਰੇਹੜੀਆਂ ਆਦਿ ਕਾਰਨ ਰੁਕਿਆ ਰਹਿੰਦਾ ਹੈ ਅਤੇ ਕਈ ਵਾਰੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ ।ਆਮ ਲੋਕਾਂ ਨੂੰ ਤੇ ਛੋਟੇ ਵਹੀਕਲ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਨਾਲ ਹੀ ਇੱਥੋਂ ਦੀ ਹੀ ਸਕੂਲਾਂ ਦੇ ਵਾਹਣਾ ਨੂੰ ਲੰਘਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ ।ਇਸ ਨਾਲ  ਕ੍ਰਿਸਨਾ ਮੰਦਿਰ ਵਿਖੇ ਆਉਣ ਵਾਲੇ ਸ਼ਰਧਾਲੂ ਔਰਤਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾਂ ਹੈ ।ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਦਾ ਮਾਮਲਾ ਉਠਿਆ ਹੈ, ਪਰ ਕੁਝ ਦਿਨ ਇਸ ਸਮੱਸਿਆ ਦਾ ਹੱਲ ਹੋ ਜਾਂਦਾ ਹੈ। ਪਰ ਕਿਸੇ ਸਿਆਸੀ ਦਖਲ ਅੰਦਾਜੀ ਕਾਰਨ ਫਿਰ ਢਿਲ ਵਰਤਦੇ ਹੋਏ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ।ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ  ਇਸ ਟਰੈਫ਼ਿਕ ਸਮੱਸਿਆ ਨੂੰ ਤੁਰੰਤ ਹੱਲ ਕਰੇ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਰੇਹੜੀਆਂ ਵਾਲਿਆਂ ਲਈ ਯੋਗ ਥਾਂ ਦਾ ਪ੍ਰਬੰਧ ਕਰਕੇ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਟਰੈਫ਼ਿਕ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤਾ ਜਾਵੇ ਤਾਂ ਜੋ ਟਰੈਫ਼ਿਕ ਨਿਯਮਾਂ ਦੀ ਪਾਲਣਾ ਹੋ ਸਕੇ।

Send this to a friend