Skip to content
Independent perspectives. Global stories.
BREAKING

‘ਸਿਖਸ ਆਫ ਅਮਰੀਕਾ’ ਦੇ ਡਾਇਰੈਕਟਰਾਂ ਦੀ ਪਲੇਠੀ ਮੀਟਿੰਗ ’ਚ ਅਹਿਮ ਫੈਸਲੇ

Share this story

ਇਸ ਸਾਲ 4 ਜੁਲਾਈ ਨੂੰ ਸਿਖਾਂ ਦਾ ਫਲੋਟ ਵਿਸ਼ੇਸ਼ ਮਿਸ਼ਨ ਦਾ ਪ੍ਰਤੀਕ ਹੋਵੇਗਾ : ਸ. ਜਸਦੀਪ ਸਿੰਘ ਜਸੀ

ਮੈਰੀਲੈਂਡ, 17 ਮਾਰਚ– ‘ਸਿਖਸ ਆਫ ਅਮਰੀਕਾ’ ਸੰਸਥਾ ਦੇ ਸਮੂੰਹ ਡਾਇਰੈਕਟਰਾਂ ਦੀ ਮੀਟਿੰਗ ਸ. ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ਦੀ ਸਰਪ੍ਰਸਤੀ ਹੇਠ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਸਾਰੇ ਡਾਇਰੈਕਟਰਾਂ ਨੂੰ ਜੀ ਆਇਆਂ ਆਖਕੇ ਕੀਤੀ ਗਈ।ਮੀਟਿੰਗ ਦੇ ਏਜੰਡੇ ਸਬੰਧੀ ਉਨ੍ਹਾਂ ਵਲੋਂ ਵਿਸ਼ੇਸ਼ ਚਾਨਣਾ ਪਾਇਆ ਗਿਆ। ਉਪਰੰਤ ਸ. ਜਸਦੀਪ ਸਿੰਘ ਜਸੀ ਚੇਅਰਮੈਨ ਨੂੰ ਮੀਟਿੰਗ ਦੀ ਕਾਰਵਾਈ ਨੂੰ ਅਗੇ ਤੋਰਨ ਲਈ ਸਦਾ ਦਿਤਾ।ਸ. ਜਸਦੀਪ ਸਿੰਘ ਜਸੀ ਚੇਅਰਮੈਨ ਨੇ ਕਿਹਾ ਕਿ ਇਸ ਸਾਲ ਚਾਰ ਜੁਲਾਈ ਨੂੰ ਸਿਖਾਂ ਦਾ ਫਲੋਟ ਵਿਸ਼ੇਸ਼ ਮਿਸ਼ਨ ਦਾ ਪ੍ਰਤੀਕ ਹੋਵੇਗਾ। ਜਿਸ ਸਬੰਧੀ ਹਾਜ਼ਰੀਨ ਨੇ ਵਖ-ਵਖ ਸੁਝਾਅ ਦਿਤੇ।ਡਾ. ਸੁਰਿੰਦਰ ਸਿੰਘ ਗਿਲ ਨੇ ਕਿਹਾ ਕਿ ‘ਮਨੁਖਤਾ ਦੀ ਸੇਵਾ‘ ਮਿਸ਼ਨ ਹੇਠ ਫਲੋਟ ਨੂੰ ਤਿਆਰ ਕੀਤਾ ਜਾਵੇ। ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ‘ਸਾਂਝੀਵਾਲਤਾ ਦਾ ਪ੍ਰਤੀਕ‘ ਫਲੋਟ ਉਜਾਗਰ ਕੀਤਾ ਜਾਵੇ।ਮਨਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਅਜ਼ਾਦੀ ਅਤੇ ਸਿਖਾਂ ਦੀ ਅਮਰੀਕਾ ਨੂੰ ਦੇਣ ਸਬੰਧੀ ਫਲੋਟ ਦਰਸਾਇਆ ਜਾਵੇ। ਸੋ ਸਰਬਸੰਮਤੀ ਨਾਲ ਫਲੋਟ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਜਸੀ, ਗਿਲ, ਸੋਨੀ ਅਤੇ ਮਠਾਰੂ ਦੀ ਸ਼ਮੂਲੀਅਤ ਨੂੰ ਪ੍ਰਵਾਨਗੀ ਦਿਤੀ ਗਈ ਹੈ। ਸਿਖਸ ਆਫ ਅਮਰੀਕਾ ਨੂੰ ਪ੍ਰਫੁਲਤ ਕਰਨ ਲਈ ਵਿਸਾਖੀ ਨੂੰ ਸਮਰਪਿਤ ਕਮਿਊਨਿਟੀ ਰਾਤਰੀ ਭੋਜ ਈਵੈਂਟ ਰਖਣ ਨੂੰ ਪ੍ਰਵਾਨਗੀ ਦਿਤੀ ਗਈ। ਜਿਸ ਸਬੰਧੀ ਵਖ ਵਖ ਕਮੇਟੀਆ ਦਾ ਗਠਨ ਕੀਤਾ ਗਿਆ। ਜਿਸ ਵਿਚ ਸੋਵੀਨਰ ਕਢਣ ਦਾ ਵੀ ਐਲਾਨ ਕੀਤਾ ਗਿਆ। ਸਿਖਸ ਆਫ ਅਮਰੀਕਾ 2018 ਵਿਚ ਸਿਖ ਪਹਿਚਾਣ, ਸਿਖਾਂ ਦੀਆਂ ਪ੍ਰਾਪਤੀਆਂ, ਸਿਖਾਂ ਦੀ ਵਖ-ਵਖ ਸਰਕਾਰੀ ਖੇਤਰਾਂ ਵਿਚ ਸ਼ਮੂਲੀਅਤ ਆਦਿ ਨੂੰ ਉਜਾਗਰ ਕਰਨ ਸਬੰਧੀ ਵਡੇ ਪਧਰ ਤੇ ਈਵੈਂਟ ਦਾ ਅਯੋਜਨ ਕੀਤਾ ਜਾਵੇਗਾ।ਅਖੀਰ ਵਿਚ ਮੀਤਾ ਸਲੂਜਾ ਵਲੋਂ ਆਏ ਡਾਇਰੈਕਟਰਾਂ ਦਾ ਧੰਨਵਾਦ ਕੀਤਾ ਜਿਸ ਵਿਚ ਸੁਰਿੰਦਰ ਸਿੰਘ ਆਰਚੀਟੈਕਟ, ਡਾ. ਦਰਸ਼ਨ ਸਿੰਘ ਸਲੂਜਾ, ਮਨਪ੍ਰੀਤ ਸਿੰਘ ਮਠਾਰੂ, ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ, ਡਾ. ਸੁਰਿੰਦਰ ਸਿੰਘ ਗਿਲ ਅਤੇ ਜਸਦੀਪ ਸਿੰਘ ਜਸੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮੂਹ ਡਾਇਰੈਕਟਰਾਂ ਵਲੋਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਅਤੇ ਦਿਤੇ ਕੰਮਾਂ ਸਬੰਧੀ ਉਹ ਸਮੇਂ-ਸਮੇਂ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਜਸਦੀਪ ਸਿੰਘ ਜਸੀ ਚੇਅਰਮੈਨ ਨੂੰ ਅਵਗਤ ਕਰਵਾਇਆ ਕਰਨਗੇ।
ਸਿਖਸ ਆਫ ਅਮਰੀਕਾ ਦੀ ਇਸ ਪਲੇਠੀ ਮੀਟਿੰਗ ਦੇ ਫੈਸਲਿਆਂ ਨਾਲ ਸਿਖ ਕਮਿਊਨਿਟੀ ਦੀ ਹੋਂਦ ਜਿਥੇ ਮਜ਼ਬੂਤ ਹੋਵੇਗੀ, ਉਥੇ ਇਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਆਸ ਹੈ ਕਿ ਇਹ ਸਿਖਸ ਆਫ ਅਮਰੀਕਾ ਸੰਸਥਾ ਅਮਰੀਕਾ ਦੀ ਸਰਵੋਤਮ ਸੰਸਥਾ ਵਜੋਂ ਉਭਰ ਕੇ ਸਾਹਮਣੇ ਆਵੇਗੀ, ਜਿਸ ਦੇ ਯੁਨਿਟ ਦੂਜੀਆਂ ਸਟੇਟਾਂ ਵਿਚ ਸ਼ੁਰੂ ਕਰਨ ਨੂੰ ਵੀ ਤਰਜੀਹ ਦਿਤੀ ਗਈ ਹੈ।

WRITTEN BY