May 26, 2026 8:33 pm

ਚੋਰੀ ਦੇ ਸਮਾਨ ਸਮੇਤ ਚੋਰ ਗ੍ਰੋਹ ਪੁਲਿਸ ਅੜਿੱਕੇ

ਅਮਰਗੜ੍ਹ, 17 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਇਲਾਕੇ ਵਿੱਚ ਚੋਰੀ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਗ੍ਰੋਹ ਦੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਕੇ ਐਸ.ਐਚ.ਓ ਗੁਰਭਜਨ ਸਿੰਘ ਦੀ ਅਗਵਾਈ ਵਿੱਚ ਅਮਰਗੜ੍ਹ ਪੁਲਿਸ ਨੇ ਵੱਡੀ ਸਫ਼ਲਤਾ ਹਾਸ਼ਿਲ ਕੀਤੀ ਹੈ। ਥਾਣਾ ਅਮਰਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾਂ ਨੇ ਦੱਸਿਆ ਕਿ ਹਰਦੀਪ ਉਰਫ਼ ਰਾਧੇ ਪੁੱਤਰ ਮਦਨ ਵਾਸੀ ਝਨੇਰ ਥਾਣਾ ਸੰਦੌੜ ਅਤੇ ਦੋ ਨਬਾਲਗ ਮਹੁੰਮਦ ਕਾਸ਼ਿਬ ਪੁੱਤਰ ਅਰਸ਼ਦ ਵਾਸੀ ਮੁਹੱਲਾ ਧੋਬੀਘਾਟ ਮਲੇਰਕੋਟਲਾ ਤੇ ਦੂਜਾ ਵਿਜ਼ੇ ਉਰਫ਼ ਬੋਲੀ ਪੁੱਤਰ ਯੋਗੀ ਵਾਸੀ ਮਿੰਨੀ ਛਪਾਰ ਅਹਿਮਦਗੜ੍ਹ ਨੂੰ ਚੋਰੀ ਕੀਤੇ 2 ਮੋਟਰਸਾਇਕਲ, ਝਪਟਾ ਮਾਰਕੇ ਖੋਹੇ 11 ਮੋਬਾਈਲ ਫ਼ੋਨ, ਤਿੰਨ ਸਾਇਕਲ, 1 ਮਿਊਜ਼ਕ ਸਿਸਟਮ ਵੂਫਰ-ਸਪੀਕਰ ਅਤੇ ਟਰਾਸਫ਼ਾਰਮਾਂ ਚੋਂ ਕੱਢੇ 25 ਕਿਲੋਂ ਦੇ ਕਰੀਬ ਤਾਂਬੇ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੂੰ ਇਸ ਗ੍ਰੋਹ ਦੇ ਪਿੰਡ ਭ੍ਯੈਣੀ ਖੁਰਦ ਦੇ ਕੋਲ ਖੜੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਗ੍ਰੋਹ ਦੇ ਉਪਰੋਕਤ ਮੈਂਬਰਾਂ ਨੂੰ ਕਾਬੂ ਕੀਤਾ ਗਿਆ।ਇਸ ਮਾਮਲੇ ’ਚ ਇਕ ਕਬਾੜੀਏ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜੋ ਬਾਬੂ ਪੁੱਤਰ ਅਬਦੁੱਲ ਗਫੂਰ ਵਾਸੀ ਹਾਊਸ ਨੰਬਰ 73 ਗਰੇਵਾਲ ਚੌਕ ਮਲੇਰਕੋਟਲਾ ਦਾ ਰਹਿਣ ਵਾਲਾ ਹੈ।ਉਮਰ ਘੱਟ ਹੋਣ ਕਾਰਨ ਪੁਲਿਸ ਵੱਲੋਂ ਦੋਵੇ ਨਬਾਲਗਾ ਨੂੰ ਜੁਬਨਾਇਲ ਜੇਲ ਲੁਧਿਆਣਾ ਭੇਜਿਆ ਗਿਆ। ਇਸ ਮੌਕੇ ਥਾਣਾ ਮੁੱਖੀ ਗੁਰਭਜਨ ਸਿੰਘ, ਐਸ.ਆਈ ਅਮਨਦੀਪ ਕੌਰ, ਏ.ਐਸ.ਆਈ ਪਵਿੱਤਰ ਸਿੰਘ, ਮੁਨਸ਼ੀ ਪਰਮਜੀਤ ਸਿੰਘ, ਰਣਜੀਤ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।

Send this to a friend