May 26, 2026 9:27 pm

ਜ਼ਮੀਨ ਮਾਲਕਾਂ ’ਤੇ ਸਰਕਾਰੀ ਬਿੰਨਾਂ ਨੂੰ ਤੋੜਨ ਦੇ ਦਰਜ ਕੀਤੇ ਮਾਮਲੇ ਨੇ ਪ੍ਰਸ਼ਾਸਨਿਕ ਕਾਰਵਾਈ ’ਤੇ ਖੜ੍ਹੇ ਕੀਤੇ ਸਵਾਲ

ਰਾਮਪੁਰਾ ਫੂਲ, 17 ਮਾਰਚ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਸ਼ਹਿਰ ਦੇ ਅਜੀਤ ਰੋਡ ਸਥਿਤ ਜਮੀਨ ਮਾਲਕਾਂ ਵੱਲੋਂੇ ਪਲਾਟ ਤੇ ਚਾਰਦੀਵਾਰੀ ਕਰਨੋ ਰੋਕਣ ਤੇ ਫੂਡ ਸਪਲਾਈ ਵਿਭਾਗ ਦੇ ਕਣਕ ਦਾ ਸਟਾਕ ਜਮਾਂ ਕਰਨ ਲਈ ਸੀਮੈਂਟ ਦੇ ਬਣੇ ਢੋਲ (ਬਿੰਨਾਂ) ਨੂੰ ਨੁਕਸਾਨ ਪਹੁੰਚਾਉਣ ਦੀ ਅੱਜ ੍ਰਿਡਪਟੀ ਕਮਿਸ਼ਨਰ ਬਠਿੰਡਾ ਦੇ ਆਦੇਸ਼ਾ ਤੇ ਹੋਈ ਕਰਵਾਈ ਕਈਸਵਾਲ ਖੜੇ ਕਰ ਗਈ। ਜਿਸ ਤਹਿਤ ਜਮੀਨ ਮਾਲਕਾ ਅਤੇ ਕਰੀਬੀਆਂ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਉਥੇ ਹੀ ਡੀ ਸੀ ਬਠਿੰਡਾ ਵੱਲੋ ਥਾਣਾ ਸਿਟੀ ਦੇ ਇੰਚਾਰਜ ਗੁਰਪਿਆਰ ਸਿੰਘ ਨੂੰ ਵੀ ਲਾਈਨ ਹਾਜਰ ਕਰਦਿੱਤਾਅਤੇ ਜਮੀਨ ਦੇ ਸਾਹਮਣੇ ਮਾਰਕਫੈਡ ਦਫਤਰ ਦੇ ਮੈਨੇਜਰ ਤੇ ਕਾਰਜਸਾਧਕ ਅਫਸਰ ਅਤੇ ਮਜਦੂਰਾਂ ਤੇ ਬੇਵਜਾਹ ਗੁੱਸਾ ਕੱਢਿਆ।
ਇਸ ਕੇ ਉਸ ਵੇਲੇ ਹੈਰਾਨੀ ਪੈਦਾ ਹੋ ਜਦ ਵਣ ਵਿਭਾਗ ਵੱਲੋ ਕਈ ਂ ਪ੍ਰਾਈਵੇਟ ਦਰੱਖਤਾਂ ਨੂੰ ਸਰਕਾਰੀ ਦਿਖਾਉਣ ਦੀ ਕੋਸ਼ਿਸ ਕਰਨ ਦੀ ਨੀਅਤ ਨਾਲ ਦਰੱਖਤਾ ਤੇ ਨੰਬਰਿੰਗ ਕਰਦੇ ਕੈਮਰਿਆਂ ਅੰਦਰ ਕੈਦ ਹੋ ੇ। ਪਿਛਲੇ ਹਫਤੇ ਤੋ ਉਕਤ ਜਮੀਨ ਦੇ ਮਾਲਕ ਪੁਲਕਤ ਗਰਗ, ਅਮੇ ਗਰਗ ਤੇ ਕਰੀਬੀ ਰਿਸ਼ਤੇਦਾਰ ਜਮੀਨ ਤੇ ਭਰਤ ਪਾ ਰਹੇ ਸਨ ਜਿੰਨਾਂ ਨੇ ਪਿਛਲੇ ਦਿਨੀ ਹੀ ਤਹਿਸੀਲਦਾਰ ਫੂਲ ਤੋ ਇਸ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਅਤੇ ਫੂਡ ਸਪਲਾਈ ਵਿਭਾਗ ਨੇ ਵੀ ਪੱਤਰ ਨੰਬਰ8218 ਮਿਤੀ18 ਸਤੰਬਰ 2017 ਤਹਿਤ ਇਸ ਜਮੀਨ ਦਾ ਮਾਲਕ ਪੁਲਕਤ ਗਰਗ ਨੂੰ ਹੀ ਮੰਨਿਆ ਹੈ। ਇਸ ਸੰਬੰਧੀ ਅੱਜ ਅਚਾਨਕ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਦੀ ਕਾਰਵਾਈ ਜਿੱਥੇ ਇੱਕ ਪਾਸੜ ਜਾਪ ਰਹੀ ਹੈ ਉਥੇ ਨੇੜਲੇ ਮੁਹੱਲੇਵਾਸੀਆਂ ਨੇ ਦੱਸਿਆ ਕਿ ਇਹ ਜਗਾਂ ਉਹਨਾਂ ਲਈ ਸਿਰ ਦਰਦੀ ਬਣੀ ਹੋਈਹੈ। ਉਕਤ ਬਿੰਨਾਂ ਵਾਲੀ ਜਮੀਨ ਤੇ ਪਿਛਲੇ ਕਈ ਸਾਲਾਂ ਤੋ ਨਸ਼ੇੜੀਆਂ, ਲੁਟੇਰਿਆਂ ਤੇ ਗਲਤ ਅਨਸਰਾ ਦਾ ਅੱਡਾ ਬਣੀ ਹੋਈ ਹੈ । ਹੁਣ ਜਮੀਨ ਮਾਲਕ ਵਲੋ ਸਾਫ ਸਫਾਈ ਕਰਵਾਉਣ ਨਾਲ ਉਕਤ ਸਮੱਸਿਆਵਾ ਹੱਲ ਹੋਣ ਦੀਆਂ ਆਸਾਂ ਨੂੰ ਬੂਰ ਪੈ ਰਿਹਾ ਸੀ। ਇਸ ਸੰਬੰਧੀ ਜਮੀਨ ਮਾਲਕ ਪੁਲਕਤ ਗਰਗ ਨੇ ਦੱਸਿਆ ਕਿ ਉਨਾਂ ਤੇ ਪੁਲਸੀਆਂ ਕਾਰਵਾਈ ਕਥਿਤ ਧੱਕੇਸ਼ਾਹੀ ਤਹਿਤ ਹੋ ਰਹੀ ਹੈ। ਉਨਾਂ ਨੇ ਜਮੀਨ ਨਾਲ ਸੰਬੰਧਤ ਅਦਾਲਤ ਵੱਲੋ ਉਹਨਾਂ ਦੇ ਹੱਕ ਵਿੱਚ ਹੋ ੇ ਫੈਸਲੇ , ਫੂਡ ਸਪਲਾਈ ਵਿਭਾਗ ਅਤੇ ਮਾਲ ਵਿਭਾਗ ਦੀ ਜਮਾਬੰਦੀ ਅਤੇ ਰਜਿਸਟਰੀਆਂ ਦਿਖਾਈਆਂ। ਉਨਾਂ ਕਿਹਾ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਉਨਾਂ ਤੇ ਗਲਤ ਕਾਰਵਾਈ ਕਰਵਾ ਰਿਹਾ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਦੀਆਂ ਇਸ ਜਮੀਨ ਵਿਚ ਵੰਨਾ ਬਣੀਆਂ ਹੋਈਆਂ ਹਨ ਤੇ ਪਿਛਲੇ ਕਈ ਸਾਲਾਂ ਤੋ ਫੂਡ ਸਪਲਾਈ ਵਿਭਾਗ ਦਾ ਇਸ ਜਮੀਨ ਤੇ ਕਬਜਾ ਹੈ ਜਿਸ ਵਿੱਚ ਬਿੰਨਾਂ ਨੂੰ ਤੋੜਨ ਸੰਬੰਧੀ ਪੁਲਸ ਨੂੰ ਸ਼ਕਾਇਤ ਕੀਤੀ ਜਿਸ ਕਾਰਨ ਮਾਮਲਾ ਦਰਜ ਹੋਇਆ। ਜਦ ਉਹਨਾਂ ਨੂੰ ਇਸ ਜਗਾਂ ਦੀ ਕਿਸਦੀ ਹੈ ਬਾਰੇ ਪੁਛਿਆ ਗਿਆ ਤਾਂ ਉਹ ਂਿੲਸਦਾ ਕੋਈ ਸੰਤੁਸਟ ਜਵਾਬ ਨਹੀ ਦੇ ਸਕੇ। ਜਦ ਇਸ ਸਬੰਧੀ ਤਫਤੀਸੀ ਅਫਸਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਫੂਡ ਸਪਲਾਈ ਦੇ ਅਧਿਕਾਰੀ ਦੇ ਬਿਆਨਾ ਤੇ ਸੰਤੋਸ , ਮੰਗਤ ਤੇ ਉਸਦੇ ਸਾਥੀਆਂ ਦੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।

Send this to a friend