ਫੂਲ ਟਾਊਨ, 16 ਮਾਰਚ (ਮੱਖਣ ਬੁੱਟਰ)- ਫੂਲ ਟਾਊਨ ਵਿਖੇ ਅਰਬਨ ਪ੍ਰਾਇਮਰੀ ਹੈਲਥ ਸੈਟਰ ਵਿਖੇ ਡਾਕਟਰ ਰਮਨਜੀਤ ਕੌਰ ਦੀ ਅਗਵਾਈ ਵਿੱਚ ਆਉਟ ਰੀਚ ਕੈਪ ਲਗਾਇਆ ਗਿਆ। ਇਸ ਕੈਪ ਦੇ ਵਿੱਚ ਲਗਭਗ 100 ਮਰੀਜਾ ਦੇ ਵੱਖ ਵੱਖ ਬਿਮਾਰੀਆ ਦੀ ਜਾਂਚ ਕੀਤੀ ਗਈ। ਅਤੇ ਮੁਫਤ ਦਵਾਇਆ ਵੀ ਦਿੱਤੀਆ ਗਈਆ। ਇਸ ਕੈਪ ਵਿੱਚ ਚਮੜੀ ਰੋਗਾ ਦੇ ਮਾਹਿਰ ਡਾਕਟਰ ਅਰਵਿੰਦਰ ਸਿੰਘ ਆਹਲੂਵਾਲੀਆ ਨੇ ਚਮੜੀ ਰੋਗਾ ਮਰੀਜਾ ਦੀ ਜਾਂਚ ਕੀਤੀ । ਇਸ ਮੌਕੇ ਉਨਾਂ ਹਾਜ਼ਰੀਨਾ ਨੂੰ ਕੈਪ ਦੋਰਾਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਚਮੜੀ ਰੋਗ ਇੱਕ ਸੂਤ ਦੀ ਬਿਮਾਰੀ ਹੈ ਇਸ ਤੋ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਮੌਕੇ ਕੈਪ ਵਿੱਚ ਫਾਰਮਾਸਿਸਟ ਭੂਸ਼ਣ ਕੁਮਾਰ, ਸਟਾਫ ਨਰਸ ਦਲਜੀਤ ਕੌਰ, ਰਾਜਵੀਰ ਕੌਰ, ਮਨਦੀਪ ਕੋਰ, ਗੁਰਦੀਪ ਕੌਰ, ਘੱਕਾ ਸਿੰਘ, ਗੁਰਵਿੰਦਰ ਸਿੰਘ, ਮੋਹਨ ਲਾਲ ਆਦਿ ਹਾਜ਼ਰ ਸਨ।