May 26, 2026 10:52 pm

ਐਸ ਐਸ ਪੀ ਗੁਰਦਾਸਪੁਰ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕਾਹਨੂੰਵਾਨ ਦੇ ਪਿੰਡਾਂ ’ਚ ਲੋਕਾਂ ਨਾਲ ਅਹਿਮ ਵਿਚਾਰਾਂ

ਕਾਹਨੂੰਵਾਨ, 16 ਮਾਰਚ (ਡਾ.ਜਸਪਾਲ ਸਿੰਘ ਭਿਟੇਵਡ)- ਪੰਜਾਬ ਸਰਕਾਰ ਵਲੋਂ ਸਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਅੰਦਰੋਂ ਨਸ਼ੇ ਵਰਗੇ ਮਹਾਂਮਾਰੀ ਨੂੰ ਦੂਰ ਕਰਨ ਦਾ ਐਲਾਨ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਪੰਜਾਬਪੁਲਿਸ ਵਲੋਂ ਜਿਲ੍ਹਾ ਪਧਰ ‘ਤੇ ਡਵੀਜ਼ਨ ਪਧਰ ਅਤੇ ਥਾਣਿਆਂ ਅਧੀਨ ਰਹਿੰਦੇ ਪੈਂਦੇ ਪਿੰਡਾਂ ਵਿਚ ਨਸ਼ਾ ਵਿਰੋਧੀ ਮੁਹਿੰਮ ਕਰ ਰਖੀ ਹੈ ਇਸ ਕੜੀ ਤਹਿਤ ਅਜ ਕਾਹਨੂੰਵਾਨ ਵਿਚ ਐਸ.ਐਸ.ਪੀ ਗੁਰਦਾਸਪੁਰ ਹਰਚਰਨ ਸਿੰਘ ਭੁਲਰ ਨੇ 100 ਤੋਂ ਵਧ ਮੋਹਤਬਰ ਲੋਕਾਂ ਨੂੰ ਸਮਾਜ ਵਿਚ ਨਸ਼ਿਆਂ ਦੀ ਰੂਪ ਥਾਮ ਲਈ ਸਰਹਿੰਦ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਜੁਰਮ ਜਾਂ ਬੁਰਾਈ ਨੂੰ ਖਤਮ ਕਰਨ ਲਈ ਸਮਾਜ ਦੇ ਲੋਕ ਸਭ ਤੋਂ ਲੋਕ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕੋਈ ਵੀ ਜਾਣਕਾਰੀ ਸਮਾਜ ਦੇ ਲੋਕਾਂ ਤੋਂ ਹੀ ਮਿਲਦੀ ਹੈ ਕਿ ਕਿਥੇ ਜੁਰਮ ਹੋ ਰਿਹਾ ਹੈ ਇਸ ਲਈ ਜੁਰਮ ਦੇ ਖਾਤਮ ਲਈ ਪੁਲਿਸ ਅਤੇ ਸਮਾਜ ਦੇ ਸਾਂਝੇ ਉਦਮ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਜੋ ਕਿ ਉਚ ਵਿਦਿਆ ਹਾਸਲ ਕਰ ਰਹੀ ਹੈ ਉਸਨੂੰ ਨਸ਼ਿਆਂ ਦੇ ਪਰਕੋਪ ਅਤਿ ਜਰੂਰੀ ਹੈ ਇਸ ਲਈ ਬਚਿਆਂ ਦੇ ਮਾਪਿਆਂ ਉਨ੍ਹਾਂ ਦੇ ਅਧਿਆਪਕ ਅਤੇ ਸਮਾਜ ਦੇ ਲੋਕ ਹਿਸਾ ਪਾਉਣ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਡਵੀਜ਼ਨ ਪਧਰ ਦੀ ਇਕ ਕਮੇਟੀ ਤਿਆਰ ਕੀਤੀ ਗਈ ਹੈ ਜਿਸ ਵਿਚ ਐਸ.ਡੀ.ਐਮ, ਡੀ.ਐਸ.ਪੀ ਪਧਰ ਦੇ ਅਧਿਕਾਰੀ, ਐਸ.ਐਮ.ਓ ਅਤੇ ਬੀ.ਡੀ.ਪੀ.ਓ ਵਰਗੇ ਜਿੰਮੇਵਾਰ ਅਫਸਰ ਸ਼ਾਮਿਲ ਹਨ ਜੋ ਅਗੇ ਪਿੰਡਾਂ ਵਿਚ ਡੈਪੋ ਕਮੇਟੀਆਂ ਦਾ ਗਠਨ ਕਰਨਗੇ ਜਿੰਨ੍ਹਾਂ ਵਿਚ ਹਰ ਪਿੰਡ ਪਧਰ ‘ਤੇ ਇਹ ਕਮੇਟੀ ਦਾ ਗਠਨ ਕਰਕੇ ਸਮਾਜ ਵਿਚੋਂ ਨਸ਼ਿਆਂ ਅਤੇ ਹੋਰ ਲਾਨਤਾਂ ਨੂੰ ਖਤਮ ਕਰਨ ਦੀ ਕੌਸ਼ਿਸ ਕੀਤੀ ਜਾਵੇਗੀ।ਇਸ ਮੌਕੇ ਜਿਲ੍ਹਾ ਪਧਰ ਪੁਲਿਸ ਵਲੋਂ ਨਸ਼ਾ ਰੋਕੂ ਟੀਮ ਜਿੰਨ੍ਹਾਂ ਵਿਚ ਮਹਿਲਾ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ ਇਸ ਇਕਠ ਨੂੰ ਡੀ.ਐਸ.ਪੀ ਸ.ਮਨਜੀਤ ਸਿੰਘ , ਐਸ.ਐਚ.ਓ ਸੁਰਿੰਦਰਪਾਲ ਸਿੰਘ, ਐਸ.ਐਚ.ਓ ਭੈਣੀ ਮੀਆਂ ਖਾਂ ਸਰਬਜੀਤ ਸਿੰਘ, ਏ.ਐਸ.ਆਈ ਕਿਰਨਦੀਪ ਕੌਰ, ਸੂਫੀ ਗਾਇਕ ਸੁਭਾਸ਼ ਸੂਫੀ, ਕਾਸਟੇਬਲ ਸ਼ਾਕਸੀ ਅਤੇ ਏ.ਐਸ.ਆਈ ਸੁਰਜਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਸਿਖਿਆ ਅਫਸਰ ਈਸ਼ਵਰ ਸਿੰਘ ਨੇ ਐਸ.ਐਸ.ਪੀ ਸਮੇਤ ਹੋਰ ਪਤਵੰਤੇ ਨੂੰ ਮੰਚ ਤੋਂ ਲੋਕਾਂ ਨੂੰ ਸਨਮੁਖ ਕੀਤਾ। ਇਸ ਸਮੇਂ ਇਲਾਕੇ ਦੇ ਸੁਖਪ੍ਰੀਤ ਸਿੰਘ ਰਿਆੜ, ਕੁਲਵਿੰਦਰ ਸਿੰਘ ਗੁਨੋਪੁਰ, ਮੋਹਨ ਸਿੰਘ ਧੰਦਲ, ਮੰਗਲ ਸਿੰਘ, ਸਤਿੰਦਰਪਾਲ ਸਿੰਘ ਢੀਂਡਸਾ, ਠੇਕੇਦਾਰ ਗੁਰਨਾਮ ਸਿੰਘ, ਠੇਕੇਦਾਰ ਭੁਪਿੰਦਰ ਸਿੰਘ, ਪ੍ਰਧਾਨ ਕੁਲਵੰਤ ਸਿੰਘ ਭੈਣੀ ਖਾਂਦਰ, ਸੁਖਦੇਵ ਸਿੰਘ ਹੈਪੀ, ਜਰਨੈਲ ਸਿੰਘ ਲਾਧੂਪੁਰ, ਠਾਕੁਰ ਅਵਤਾਰ ਸਿੰਘ, ਕਰਮਜੀਤ ਸਿੰਘ, ਸਤਨਾਮ ਸਿੰਘ ਲਵਲੀ ਵਾਲੇ, ਭਗਵੰਤ ਸਿੰਘ ਬਾਜਵਾ, ਲਖਵਿੰਦਰ ਸਿੰਘ ਵਿਕੀ, ਸਰਪੰਚ ਸਰਵਜਿੰਦਰ ਸਿੰਘ ਮਲ੍ਹੀ, ਲਖਵਿੰਦਰਜੀਤ ਸਿੰਘ ਭਟੀਆ,ਗੁਰਮਿੰਦਰ ਸਿੰਘ, ਪਰਮਜੀਤ ਸਿੰਘ ਚਕਸਰੀਫ, ਕਰਮਜੀਤ ਸਿੰਘ ਸੰਧੂ, ਸਰਪੰਚ ਗੁਰਮਨਦੀਪ ਸਿੰਘ, ਭਗਤ ਸਿੰਘ, ਕੁਲਵਿੰਦਰ ਸਿੰਘ ਲਾਡੀ, ਨਰਿੰਦਰ ਸਿੰਘ ਕਾਹਲੋਂ ਸਮੇਤ ਵਡੀ ਗਿਣਤੀ ਹਾਜ਼ਰ ਸਨ।

Send this to a friend