ਸ੍ਰੀ ਅਨੰਦਪੁਰ ਸਾਹਿਬ, 16 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਅਗਾਮੀ ਵਿੱਤੀ ਵਰ੍ਹੇਂ ਵਿੱਚ 100 ਕਰੋੜ ਰੁਪਏ ਦੇ ਪ੍ਰਬੰਧ ਕੀਤੇ ਜਾ ਰਹੇ ਹਨ। 52 ਕਰੋੜ ਰੁਪਏ ਦੀ ਲਾਗਤ ਨਾਲ ਚੰਗਰ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਅਤੇ ਸੰਚਾਈ ਦੀ ਦਹਾਕਿਆਂ ਪੁਰਾਣੀ ਸਮੱਸਿਆਂ ਹੱਲ ਹੋ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿੰਡ ਬਰਾੜੀ ਵਿਖੇ 4.41 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਫਲਾਈ ਓਵਰ ਦਾ ਇਲਾਕੇ ਦੇ ਪੰਤਵੰਤਿਆਂ ਵਲੋਂ ਨੀਂਹ ਪੱਥਰ ਰੱਖਣ ਮੌਕੇ ਕੀਤਾ।ਉਨ੍ਹਾਂ ਨੇ ਕਿਹਾ ਕਿ ਅਗਾਮੀਂ ਤਿੰਨ ਵਰ੍ਹਿਆਂ ਵਿੱਚ ਇਸ ਹਲਕੇ ਦੇ ਵਿਕਾਸ ਦੇ ਸਾਰੇ ਕੰਮ ਭਾਵੇਂ ਉਨ੍ਹਾਂ ਉੱਤੇ ਜਿਨ੍ਹਾਂ ਮਰਜ਼ੀ ਖ਼ਰਚ ਆਉਣ ਦਾ ਅਨੁਮਾਨ ਹੋਵੇ, ਉਹ ਸਾਰੇ ਪੂਰੇ ਕਰਵਾਏ ਜਾਣਗੇ। ਉਨ੍ਹਾਂ ਕਿ ਇਸ ਇਲਾਕੇ ਦੀਆਂ ਸੜਕਾਂ ਅਤੇ ਪੁੱਲਾਂ ਦੀ ਹਰ ਮੰਗ ਪੂਰੀ ਕਰਨ ਲਈ ਉਹ ਵਚਨਬੱਧ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਇਲਾਕੇ ਸਬੰਧੀ ਵਿਸ਼ੇਸ਼ ਫੰਡ ਲੈਣ ਲਈ ਪ੍ਰਵਾਨਗੀ ਵੀ ਲੈ ਲਈ ਹੈ। ਪਿੰਡ ਬਰਾੜੀ ਵਿੱਚ ਬਣਨ ਵਾਲੇ ਓਵਰ ਬਰਿੱਜ ਬਾਰੇ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਪੁੱਲ ਪਿੰਡ ਬਰਾੜੀ ਅਤੇ ਮੈਦਾ ਮਾਜਰਾ ਦੇ ਰੇਲਵੇਂ ਫਾਟਕਾਂ ਕਾਰਨ 6 ਪਿੰਡਾਂ ਰਾਮਪੁਰ ਸਾਹਨੀ, ਜੌਹਲ, ਕਥੇੜਾ, ਮੈਦਾ ਮਾਜਰਾ, ਕੰਚੇੜਾ ਅਤੇ ਬਰਾੜੀ ਦੇ ਲੋਕਾਂ, ਵਪਾਰੀਆਂ, ਨੌਕਰੀ ਪੇਸ਼ਾ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਨਿੱਤ ਦੇ ਕੰਮਾਂ ਲਈ ਨੰਗਲ ਆਉਣ ਜਾਣ ਵਿੱਚ ਆਉਣ ਵਾਲੀ ਅਸੁਵਿਧਾਵਾਂ ਅਤੇ ਘੰਟਿਆਂ ਬੱਧੀ ਰੇਲਵੇਂ ਫਾਟਕਾਂ ਉੱਤੇ ਹੋਣ ਵਾਲੀ ਸਮੇਂ ਦੀ ਖ਼ਰਾਬੀ ਤੋਂ ਨਿਜਾਤ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਇਸ ਪੁਲ ਦੇ ਨਿਰਮਾਣ ਦੀ ਮੰਗ ਕਰ ਰਹੇ ਸਨ, ਜੋ ਅੱਜ ਪੂਰੀ ਹੋਣ ਜਾ ਰਹੀ ਹੈ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਵਿਕਾਸ ਗੁਪਤਾ, ਉਪ ਮੰਡਲ ਅਫ਼ਸਰ ਜਸਪਾਲ ਸਿੰਘ, ਜੇ.ਈ. ਅਰਵਿੰਦ ਕੁਮਾਰ ਅਤੇ ਗੁਰਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਮਨਜਿੰਦਰ ਸਿੰਘ, ਏ.ਐਮ.ਈ. ਯੁਧਵੀਰ, ਸੁਰਿੰਦਰ ਪੰਮਾ, ਅਨਿਲ ਰਾਣਾ, ਬਰਿੱਜ ਮੋਹਨ ਜੈਨ, ਆਲਮ ਖਾਨ, ਰਾਜ ਕੁਮਾਰ ਬੰਦਲੈਹਣੀ, ਮੈਡਮ ਸੋਨੀਆ ਸੈਣੀ, ਸ੍ਰੀ ਸੰਜੇ ਸਾਹਨੀ, ਅਸ਼ੋਕ ਪੁਰੀ ਪ੍ਰਧਾਨ ਨਗਰ ਕੌਂਸਲ, ਅਸ਼ੋਕ ਸੁਵਾਮੀ, ਨਰੇਸ਼ ਨਹੀਅਰ, ਉਮਾ ਕਾਂਤ ਸ਼ਰਮਾ, ਧਰਮਪਾਲ ਸੋਢੀ, ਸੀਮਾ ਐਰੀ, ਵੀਨਾ ਐਰੀ, ਪਿਆਰਾ ਸਿੰਘ ਜਸਵਾਲ, ਅਸ਼ੋਕ ਸੈਣੀ, ਅਸ਼ਵਨੀ ਕੁਮਾਰ ਮਿਰਚੂ, ਸੁਖਵਿੰਦਰ ਸੁੱਖੀ ਪ੍ਰਧਾਨ, ਕੌਂਸਲਰ ਡਾ. ਪ੍ਰਸ਼ੋਤਮ ਦਾਸ, ਵਿੱਦਿਆ ਸਾਗਰ, ਆਰ.ਪੀ. ਬੱਟੂ, ਅਨੀਤਾ ਸ਼ਰਮਾ, ਰੋਜੀ ਸ਼ਰਮਾ, ਅੰਜੂ ਬਾਲਾ, ਸਾਰੇ ਕੌਂਸਲਰ ਅਤੇ ਇਲਾਕੇ ਦੇ ਪੰਤਵੰਤੇ ਸੱਜਣ ਆਦਿ ਹਾਜ਼ਿਰ ਸਨ।