Skip to content
Independent perspectives. Global stories.
BREAKING

ਮੱਤੇਵਾੜਾ ਖੇਤਰ ’ਚ ਜੰਗਲੀ ਜਾਨਵਾਰਾਂ ਤੋਂ ਫਸਲਾਂ ਦਾ ਉਜਾੜਾ ਰੋਕਣ ਲਈ ਚਾਰਦੀਵਾਰੀ ਦਾ ਨੀਂਹ ਪੱਥਰ

Share this story

22 ਕਿਲੋਮੀਟਰ ਲੰਮੀ ਦੀਵਾਰ ਤੇ 12.70 ਕਰੋੜ ਖਰਚੇ ਜਾਣਗੇ : ਢਿੱਲੋਂ
image ਮਾਛੀਵਾੜਾ ਸਾਹਿਬ, 9 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਖੇਤਰ ਦੇ ਕਿਸਾਨਾਂ ਜੋ ਕਿ ਜੰਗਲੀ ਜਾਨਵਾਰਾਂ ਵੱਲੋਂ ਆਪਣੀਆਂ ਫਸਲਾਂ ਦੇ ਕੀਤੇ ਜਾ ਰਹੇ ਉਜਾੜੇ ਕਾਰਂਨ ਪ੍ਰੇਸ਼ਾਨ ਸਨ ਉਨਾਂ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ 12.70 ਕਰੋੜ ਦੀ ਲਾਗਤ ਨਾਲ 22 ਕਿਲੋਮੀਟਰ ¦ਬੀ ਚਾਰਦੀਵਾਰੀ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਮੱਤੇਵਾੜਾ ਵਿਖੇ ਇਸ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਢਿੱਲੋਂ ਨੇ ਮੱਤੇਵਾੜਾ ਖੇਤਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਕਿਸਾਨਾਂ ਲਈ ਬਹੁਤ ਹੀ ਸੁਭਾਗਾ ਹੈ, ਜਿਨ੍ਹਾਂ ਦੀਆਂ ਫ਼ਸਲਾਂ ਆਏ

ਸਾਲ ਜੰਗਲੀ ਜਾਨਵਰਾਂ ਦੀ ਭੇਟ ਚੜ੍ਹ ਜਾਂਦੀਆਂ ਸਨ। ਜਿਸ ਨਾਲ ਕਿਸਾਨਾਂ ਨੂੰ ਕਾਫੀ ਮਾਲੀ ਅਤੇ ਮਾਨਸਿਕ ਨੁਕਸਾਨ ਝੱਲਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਚਾਰਦੀਵਾਰੀ ਜੰਗਲ ਦੇ ਬਾਹਰਵਾਰ ਕੀਤੀ ਜਾਵੇਗੀ ਅਤੇ ਇਸ ਚਾਰਦੀਵਾਰੀ ਨਾਲ ਕਰੀਬ 2 ਹਜ਼ਾਰ ਏਕੜ ਜੰਗਲੀ ਖੇਤਰ ਨੂੰ ਕਵਰ ਕੀਤਾ ਜਾਵੇਗਾ। ਹੋਣ ਵਾਲੀ 10 ਫੀਟ ਉ¤ਚੀ ਦੀਵਾਰ ਨਾਲ ਜਿੱਥੇ ਅਵਾਰਾ ਪਸ਼ੂ ਹੁਣ ਫਸਲਾਂ ਵਿੱਚ ਜਾ ਕੇ ਨੁਕਸਾਨ ਨਹੀਂ ਕਰ ਸਕਣਗੇ, ਉਥੇ ਕਿਸਾਨਾਂ ਅਤੇ ਆਮ ਲੋਕਾਂ ਦੀ ਜਾਨ ਨੂੰ ਵੀ ਹੁਣ ਕੋਈ ਖ਼ਤਰਾ ਨਹੀਂ ਪੈਦਾ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਜਾਨਵਰ ਦਿਨ ਦਿਹਾੜੇ ਝੂੰਡਾਂ ਦੀ ਬਣਤਰ ਵਿੱਚ ਸੜਕ ਅਤੇ ਰਾਹਾਂ ’ਤੇ ਆ ਜਾਂਦੇ ਸਨ, ਜਿਸ ਨਾਲ ਕਈ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ।
ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਨਾਲ ਜੰਗਲੀ ਜੀਵਾਂ ਨੂੰ ਬਚਾਉਣ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਜੰਗਲੀ ਜੀਵ ਦਿਨੋਂ ਦਿਨ ਘੱਟਦੇ ਜਾ ਰਹੇ ਹਨ। ਇਸ ਚਾਰ ਦੀਵਾਰੀ ਨਾਲ ਉਨ੍ਹਾਂ ਦੀ ਵੀ ਹਿਫਾਜ਼ਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਜਿੱਥੇ ਜੰਗਲਾਤ ਵਿਭਾਗ ਵੱਲੋਂ ਫੌਰੈਸਟ ਸਫਾਰੀ ਦੀ ਉਸਾਰੀ ਕੀਤੀ ਜਾਵੇਗੀ, ਉਥੇ ਰੇਸ ਕੋਰਸ ਬਣਨ ਨਾਲ ਇਸ ਇਲਾਕੇ ਦਾ ਬਹੁਪੱਖੀ ਵਿਕਾਸ ਵੀ ਸੰਭਵ ਹੋ ਸਕੇਗਾ। ਜ਼ਿਕਰਯੋਗ ਹੈ ਕਿ ਇਹ ਰੇਸ ਕੋਰਸ ਦੇਸ਼ ਦਾ ਤੀਜਾ ਵੱਡਾ ਰੇਸ ਕੋਰਸ ਹੋਵੇਗਾ। ਇਸ ਤੋਂ ਪਹਿਲਾਂ ਪੂਨਾ ਅਤੇ ਬੰਗਲੌਰ ਵਿੱਚ ਹੀ ਰੇਸ ਕੋਰਸ ਹਨ।
ਇਹ ਰੇਸ ਕੋਰਸ ਅਤਿਆਧੁਨਿਕ ਸਹੂਲਤਾਂ ਨਾਲ ਲੈ¤ਸ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਮੱਤੇਵਾੜਾ-ਰਾਹੋਂ ਸੜਕ ’ਤੇ ਬਣ ਰਿਹਾ ਪੁੱਲ ਦਸੰਬਰ 2014 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਸੜਕ ਨੂੰ ਪੰਜਾਬ ਸਰਕਾਰ ਵੱਲੋਂ ਚਹੁਮਾਰਗੀ ਬਣਾਇਆ ਜਾਵੇਗਾ। ਜਿਸ ਨਾਲ ਹਿਮਾਚਲ ਨੂੰ ਜਾਣ ਵਾਲੀਆਂ ਸਾਰੀ ਆਵਾਜਾਈ ਇਸ ਰਸਤੇ ਰਾਹੀਂ ਹੋ ਕੇ ਜਾਇਆ ਕਰੇਗੀ। ਇਸ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ, ਜਰਨੈਲ ਸਿੰਘ ਏ. ਐਫ. ਐ¤ਸ.ਓ., ਦਲਜੀਤ ਸਿੰਘ ਡੀ. ਐ¤ਫ. ਓ., ਯੋਗਰਾਜ ਸਿੰਘ ਡਿਪਟੀ ਡੀ. ਐ੍ਯਫ. ਓ., ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਪੀ. ਏ. ਰਸ਼ਪਾਲ ਸਿੰਘ, ਚੇਅਰਮੈਨ ਹਰੀਸ਼ ਸਿੰਘ ਵਲੀਪੁਰ, ਸਰਪੰਚ ਮਨਿੰਦਰ ਸਿੰਘ, ਜਤਿੰਦਰ ਸਿੰਘ ਨੱਤ ਅਤੇ ਹੋਰ ਹਾਜ਼ਰ ਸਨ।

WRITTEN BY