ਫਰੈਂਕਫਰਟ (ਜਰਮਨੀ), 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਬਾਇਰਨ ਰਾਜ ਦੇ ਪ੍ਰਧਾਨ ਸ. ਅਮਰਜੀਤ ਸਿੰਘ ਡਿੰਪਾ ਨੇ ਜਰਮਨੀ ਦੇ ਰਾਜ ਬਾਇਰਨ ਦੀ ਰਾਜਧਾਨੀ ਮਿਊਨਿਖ ਸਥਿੱਤ ਭਾਰਤੀ ਕੌਂਸਲਖਾਨਾ ਦੇ ਉ¤ਚ ਅਧਿਕਾਰੀਆਂ ਨਾਲ ਪੰਜਾਬੀਆਂ ਦੇ ਪਾਸਪੋਰਟ ਨਵਿਆਉਣ ਤੇ ਪ੍ਰਵਾਸੀ ਪੰਜਾਬੀਆਂ ਦੇ ਹੋਰ ਮਾਮਲਿਆਂ ਬਾਰੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ। ਸ.ਡਿੰਪਾ ਨੇ ਪਾਸਪੋਰਟ ਮਾਮਲਿਆਂ ਨਾਲ ਸੰਬੰਧਤ ਸ. ਸੁਖਦੇਵ ਸਿੰਘ ਵਾਇਸ ਕੌਂਸਲ ਨਾਲ ਵਿਚਾਰ ਵਟਾਂਦਰਾ ਕੀਤਾ। ਸ. ਸੁਖਦੇਵ ਸਿੰਘ ਨੇ ਕਿਹਾ ਉਨ੍ਹਾਂ ਦਾ ਕਾਰਜ ਵਿਦੇਸ਼ ਵਸਦੇ ਭਾਰਤੀ ਲੋਕਾਂ ਦੀ ਸੇਵਾ ਕਰਨਾ ਹੈ। ਉਹ ਭਾਵੇਂ ਭਾਰਤ ਦੇ ਕਿਸੇ ਵੀ ਸੂਬੇ ਨਾਲ ਸਬੰਧ ਰੱਖਦਾ ਹੋਵੇ, ਹਮੇਸ਼ਾ ਹੀ ਕਾਨੂੰਨ ਤੇ ਨਿਯਮ ਅਨੁਸਾਰ ਮਦਦ ਕੀਤੀ ਜਾਂਦੀ
ਹੈ। ਬਹੁਤ ਸਾਰੇ ਮਾਮਲੇ ਅਜਿਹੇ ਵੀ ਹੁੰਦੇ ਹਨ ਕਿ ਪਾਸਪੋਰਟ ਲਈ ਬਿਨੈਕਾਰ ਕੋਲ ਕੋਈ ਵੀ ਸਬੂਤ ਦੇ ਤੌਰ ਤੇ ਨਿੱਜੀ ਦਸਤਾਵੇਜ਼ ਨਹੀਂ ਹੁੰਦਾ। ਕਿਸੇ ਦਸਤਾਵੇਜ਼ ਤੋਂ ਬਿਨਾ ਅਗਲੀ ਕਾਰਵਾਈ ਕਰਨੀ ਮੁਸ਼ਕਿਲ ਬਣ ਜਾਂਦੀ। ਸ. ਸੁਖਦੇਵ ਸਿੰਘ ਨੇ ਸ. ਅਮਰਜੀਤ ਸਿੰਘ ਡਿੰਪਾ ਨੂੰ ਕਿਹਾ ਜਦ ਵੀ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਂਦੀ ਜਾਵੇ।



