ਲੁਧਿਆਣਾ, 8 ਫਰਵਰੀ (ਪੀ.ਟੀ.)-ਫਿਰੋਜ਼ਪੁਰ ਰੋਡ ਸਥਿਤ ਵੀ.ਐ¤ਲ.ਸੀ.ਸੀ. ਸੈਂਟਰ ਵਿੱਚ ਸੁੰਦਰਤਾ ਪ੍ਰਤੀ ਲੁਧਿਆਣਾ ਵਾਸੀਆਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੰਤਰਾਸ਼ਟਰੀ ਪੱਧਰ ਦੇ ਪ੍ਰਸਿੱਧੀ ਪ੍ਰਾਪਤ ਮੇਕਅੱਪ ਅਤੇ ਹੇਅਰ ਆਰਟਿਸਟ ਵਨੇਰਾ ਨੁਰਾਖੇਨੋਵਾ ਅਤੇ ਫਰੀਦਾ ਐਨੀਬੇਕੋਵਾ ਨੇ ਹਾਜਰ ਲੋਕਾਂ ਨੂੰ ਵਿਸ਼ੇਸ਼ ਮੇਕਓਵਰ ਦੌਰਾਨ ਅਪਣੇ-ਅਪਣੇ ਤਜੁਰਬੇ ਵੰਡਦੇ ਹੋਏ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਹਰ ਕੋਈ ਅਪਣੇ ਸਖਸ਼ੀਅਤ ਪ੍ਰਤੀ ਜਾਗਰੂਕ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸਖਸ਼ੀਅਤ ਨੂੰ ਚਾਰ ਚੰਨ ਲਗਾਉਣ ਵਿੱਚ ਖੂਬਸੂਰਤੀ ਵਿਸ਼ੇਸ਼ਕਰ ਬਾਲਾਂ ਦੇ ਸਟਾਈਲ ਦੇ ਮਹਤੱਵ ਦਾ ਅਹਿਮ ਯੋਗਦਾਨ ਹੁੰਦਾ ਹੈ। ਜਿਕਰਯੋਗ ਹੈ ਕਿ ਅਪਣੇ ਭਾਰਤ ਦੌਰੇ ਦੌਰਾਨ ਲੁਧਿਆਣਾ ਵਿੱਚ ਇਨ੍ਹਾਂ ਦਾ ਹੁਨਰ ਦਾ ਪਹਿਲਾ ਪ੍ਰਦਰਸ਼ਨ ਹੈ ਇਸ ਦੇ ਬਾਅਦ ਉਹ ਚੰਡੀਗੜ੍ਹ, ਅੰਮ੍ਰਿਤਸਰ, ਜੰਮੂ ਅਤੇ ਦਿੱਲੀ ਵਿੱਚ ਵੀ ਵੀ.ਐਲ.ਸੀ.ਸੀ. ਸੈਂਟਰ ਜਾਣਗੇ।
ਯੂਰਪ ਅਤੇ ਮੱਧ ਪੂਰਵ ਦੇਸ਼ਾਂ ਵਿੱਚ ਅਪਣੇ-ਅਪਮੇ ਹੁਨਰ ਅਤੋ ਯੋਗਤਾਵਾਂ ਦਾ ਪਰਚਮ ਲਹਿਰਾ ਚੁਕੀ ਇਨ੍ਹਾਂ ਵੀ.ਐਲ.ਸੀ.ਸੀ. ਮਾਹਿਰਾਂ ਨੇ ਖੂਬਸੂਰਤੀ ਅਤੇ ਬਾਲਾਂ ਦੇ ਸਾਂਭ ਸੰਭਾਲ ਬਾਰੇ ਵਿੱਚ ਟਿਪਸ ਦਿੰਦੇ ਹੋਏ ਕਿਹਾ ਕਿ ਚਿਹਰੇ ਦੀ ਚਮਕ ਦੇ ਨਾਲ-ਨਾਲ ਸਿਰ ਤੇ ਤਾਜ (ਬਾਲਾਂ) ਦਾ ਥੋੜ੍ਹਾ ਜਿਹਾ ਧਿਆਨ ਰੱਖ ਕੇ ਸਖਸ਼ੀਅਤ ਨੂੰ ਚਾਰ ਚੰਨ ਲਗਾਏ ਜਾ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨਾਲ ਆਈ ਵੀ.ਐਲ.ਸੀ.ਸੀ. ਮਾਹਿਰਾਂ ਨੇ ਬਾਲਾਂ ਦੀ ਰੀਗ੍ਰੋਥ ਨੂੰ ਲੈ ਕੇ ਚਿੰਤਿਤ ਮਹਿਲਾਵਾਂ ਦੀ ਸਮੱਸਿਆਵਾਂ ਸੁਣ ਕੇ ਉਨ੍ਹਾਂ ਨਿਜਾਤ ਦਿਲਾਉਂਦੇ ਹੋਏ ਦੱਸਿਆ ਕਿ ਅੱਜ ਕਈ ਪ੍ਰਕਾਰ ਦੇ ਵਿਕਲਪ ਮੌਜੂਦ ਹੈ ਜਿਸਦੇ ਉਪਰਾਲੇ ਸਦਕਾ ਬਾਲਾਂ ਨੂੰ ਦੋਬਾਰਾ ਪ੍ਰਾਕ੍ਰਿਤਕ ਤਰੀਕੇ ਨਾਲ ਜਾਂ ਫਿਰ ਹੇਅਰ ਸਟਸ ਸੈਲ ਤੋਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਲ ਪਹਿਲਾਂ ਵਰਗੇ ਘਣੇ ਅਤੇ ਕਾਲੇ ਵੀ ਹੋ ਸਕਦੇ ਹਨ, ਬਸ ਲੋੜ ਹੈ ਪ੍ਰੋਪਰ ਕੇਅਰ ਦੀ ਅਤੇ ਸੰਤੁਲਿਤ ਡਾਈਟ ਦੀ। ਉਕਤ ਮਾਹਿਰਾਂ ਦੇ ਹੱਥਾਂ ਮੇਕਅਪ ਅਤੇ ਸਲਾਹ ਪ੍ਰਾਪਤ ਕਰਦੀ ਹੋਈ ਮਹਿਲਾਵਾਂ ਅਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ। ਉਨ੍ਹਾਂ ਲੁਧਿਆਣਾ ਆਉਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਇਸ ਸ਼ਹਿਰ ਦੇ ਲੋਕ ਖੂਬਸੂਰਤੀ ਅਤੇ ਫਿਟਨੇਸ ਪ੍ਰਤੀ ਜਾਗਰੂਕ ਹੈ ਅਤੇ ਨਾਲ ਹੀ ਉਨ੍ਹਾਂ ਰੋਜਾਨਾ ਨਵੇਂ-ਨਵੇਂ ਫੈਸ਼ਨ ਅਤੇ ਸਟਾਈਲ ਦੀ ਚਾਹਤ ਰਹਿੰਦੀ ਹੈ। ਇਸ ਮੌਕੇ ਤੇ ਉਨ੍ਹਾਂ ਟ੍ਰੇਂਡੀ ਹੇਅਰ ਕਟ, ਆਈਬ੍ਰੋ ਅਤੇ ਆਈ ਲੈਸ਼-ਰੰਗ ਦੀ ਕਲਾ ਦੇ ਮਹਤੱਵ ਦੇ ਬਾਰੇ ਵਿੱਚ ਦੱਸਦੇ ਹੋਏ ਬਾਲਾਂ ਦੇ ਵੱਖ-ਵੱਖ ਸਟਾਈਲਾਂ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਤੇ ਸੈਂਟਰ ਦੀ ਏਰੀਆ ਟੈਕਨੀਕਲ ਹੈਡ ਇਸ਼ਵਿੰਦਰ, ਸੈਂਟਰ ਹੈਡ ਪ੍ਰਭਾ ਮਾਇਆ ਪ੍ਰਸਾਦ, ਡਾਕਟਰ ਪੂਨਮ, ਰੋਹਿਤ, ਵਿਕਾਸ ਬਾਂਗਲ, ਫਰਹਾਨ, ਸੁਰਭੀ, ਜਾਵੇਦ ਆਦਿ ਹਾਜਰ ਸਨ।
ਵੀ.ਐੱਲ.ਸੀ.ਸੀ. ਨੇ ਸੁੰਦਰਤਾ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ



