ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਜ਼ਿਲ੍ਹੇ ਵਿੱਚ ਚਲ ਰਹੇ ਸਟੋਨ ਕਰੈਸਰਾਂ ਅਤੇ ਇਨ੍ਹਾਂ ਕਰੈਸਰਾਂ ਪਏ ਮਾਲ (ਕੱਚਾ/ਪੱਕਾ)ਦੀ ਜਾਂਚ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਵੱਲੋਂ 4 ਟੀਮਾਂ ਤਾ ਗਠਨ ਕੀਤਾ ਗਿਆ ਹੈ।ਇਨ੍ਹਾਂ ਟੀਮਾਂ ਦਾ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਮਨਵੀਰ ਸਿੰਘ ਬਾਜਵਾ ਡੀ.ਐਸ.ਪੀ. ਨੂੰ ਜ਼ਿਲ੍ਹਾ ਲੈਵਲ ਤੇ ਨਿਗਰਾਨ ਅਫ਼ਸਰ ਜਦਕਿ ਸ਼੍ਰੀ ਰਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਨੂੰ ਚੇਅਰਮੈਨ ਲਗਾਇਆ ਗਿਆ ਹੈ। ਇਨ੍ਹਾਂ ਹੁਕਮਾਂ ਅਨੁਸਾਰ ਅਗੰਮਪੁਰ ਵਿੱਚ ਲੱਗੇ ਹੋਏ ਸਟੋਨ ਕਰੈਸਰਾਂ ਦੀ ਚੈਕਿੰਗ ਲਈ ਨਾਇਬ ਤਹਿਸੀਲਦਾਰ ਅਨੰਦਪੁਰ ਸਾਹਿਬ, ਸ਼੍ਰੀ ਦੀਪ ਸਿੰਘ ਗਿੱਲ ਫੰਕਸ਼ਨਲ ਮੈਨੇਜਰ, ਐਸ.ਐਚ.ੳ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਸਾਧੂ ਸਿੰਘ ਮਾਈਨਿੰਗ ਗਾਰਡ ਤੇ ਸ਼੍ਰੀ ਸੁਰਿੰਦਰ ਸਿੰਘ ਬੀ.ਐਲ.ਈ.ਓ. ਇਸ ਦੇ ਮੈਂਬਰ ਬਣਾਏ ਗਏ ਹਨ।ਸੈਦਪੁਰ ਤੇ ਬੇਈਹਾਰਾ ਲਈ ਨਾਇਬ ਤਹਿਸੀਲਦਾਰ ਨੂਰਪੂਰ ਬੇਦੀ, ਸ਼੍ਰੀ ਰਾਕੇਸ ਕਾਂਸਲ ਫੰਕਸ਼ਨਲ ਮੈਨੇਜਰ, ਸ਼੍ਰੀ ਕਮਲਿੰਦਰ ਪਾਲ ਸੀਬੀਆ ਐਸ.ਆਈ.ਪੀ.ਓ. ਤੇ ਐਸ.ਐਚ.ਓ.ਨੂਰਪੂਰ ਬੇਦੀ ਇਸ ਦੇ ਮੈਂਬਰ ਬਣਾਏ ਗਏ ਹਨ। ਐਲਗਰਾਂ ਵਿੱਚ ਲੱਗੇ ਸਟੋਨ ਕਰੈਸਰਾਂ ਦੀ ਜਾਂਚ ਲਈ ਨਾਇਬ ਤਹਿਸੀਲਦਾਰ ਨੰਗਲ, ਸ਼੍ਰੀ ਰਮਨਦੀਪ ਸਿੰਘ ਪ੍ਰੋਜੈਕਟ ਮੈਨੇਜਰ, ਸ਼੍ਰੀਮਤੀ ਪੂਜਾ ਬੀ.ਐਲ.ਯੂ. ਤੇ ਚੌਂਕੀ ਇੰਚਾਰਜ ਨਯਾਨਗਲ ਇਸ ਦੇ ਮੈਂਬਰ ਬਣਾਏ ਗਏ ਹਨ ਜਦਕਿ ਖੇੜਾਕਲਮੋਟ, ਨਾਨਗਰਾਂ, ਪਲਾਟਾ ਅਤੇ ਸਪਾਲਵਾਂ ਵਿਖੇ ਲੱਗੇ ਹੋਏ ਸਟੋਨ ਕਰੈਸਰਾਂ ਦੀ ਚੈਕਿੰਗ ਲਈ ਤਹਿਸੀਲਦਾਰ ਨੰਗਲ, ਸ਼੍ਰੀ ਉਗਰ ਸਿੰਘ ਬੀ.ਐਲ.ਈ.ਓ., ਸ਼੍ਰੀ ਤਰਸੇਮ ਸਿੰਘ ਮਾਈਨਿੰਗ ਗਾਰਡ ਅਤੇ ਐਸ.ਐਚ.ਓ.ਨੰਗਲ ਨੂੰ ਤਾਇਨਾਤ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ ਜਦੋਂ ਵੀ ਸਟੋਨ ਕਰੈਸਰਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਪੂਰਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ। ਰਿਕਾਰਡ ਮੁਹੱਈਆਂ ਨਾ ਕਰਵਾਉਣ ਦੀ ਸੂਰਤ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਰਾਕੇਸ ਕੁਮਾਰ ਗਰਗ ਐਸ.ਡੀ.ਐਮ, ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਮਨਵੀਰ ਸਿੰਘ ਬਾਜਵਾ ਡੀ.ਐਸ.ਪੀ.ਵੱਲੋਂ ਅਗੰਮਪੁਰ, ਸੈਦਪੁਰ , ਬੇਈਹਾਰਾ, ਐਲਗਰਾਂ, ਖੇੜਾਕਲਮੋਟ, ਨਾਨਗਰਾਂ, ਪਲਾਟਾ ਅਤੇ ਸਪਾਲਵਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਰੈਸਰ ਕਾਨੂੰਨੀ ਤੌਰ ਤੇ ਚਲ ਰਹੇ ਹਨ ਅਤੇ ਉਨ੍ਹਾਂ ਪਾਸ ਪੂਰੇ ਕਾਗਜਪੱਤਰ ਮੌਜੂਦ ਹਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਹੈ ਇਹ ਟੀਮਾਂ ਉਨ੍ਹਾਂ ਦੀ ਸਹਾਇਤਾ ਲਈ ਹਨ। ਚੈਕਿੰਗ ਟੀਮ ਨੂੰ ਪੂਰੇ ਡਾਕੂਮੈਟ ਉਪਲੱਬਧ ਕਰਵਾਏ ਜਾਣ।