May 26, 2026 3:16 pm

ਹਰਿਆਣਾ ’ਚ ਪੀਣ ਦੇ ਪਾਣੀ ਲਈ ਵਿਆਪਕ ਕਦਮ ਚੁੱਕੇ : ਮੁੱਖ ਮੰਤਰੀ ਸ੍ਰੀ ਮਨੋਹਰ ਲਾਲ

ਚੰਡੀਗੜ੍ਹ, 15 ਮਾਰਚ (ਐਚ.ਐਸ. ਨਾਗਪਾਲ)- ਹਰਿਆਣਾ ਸਰਕਾਰ ਨੇ ਸੂਬੇ ਵਿਚ ਸਾਰੀਆਂ ਲਈ ਪੀਣ ਦੇ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ ਵਿਆਪਕ ਕਦਮ ਚੁੱਕੇ ਹਨ ਅਤੇ ਸੂਬੇ ਦੀ 231 ਮਹਾਤਮਾ ਗਾਂਧੀ ਪੇਂਡੂ ਬਸਤੀਆਂ, ਪੇਂਡੂ ਖੇਤਰਾਂ ਵਿਚ 100 ਢਾਣਿਆਂ ਅਤੇ ਸ਼ਹਿਰੀ ਖੇਤਰਾਂ ਵਿਚ 583 ਕਾਲੋਨੀਆਂ ਜਾਂ ਖੇਤਰਾਂ ਵਿਚ ਪੀਣ ਵਾਲਾ ਪਾਣੀ ਪਹੁੰਚਾਇਆ ਹੈ, ਜਿੱਥੇ ਪਹਿਲਾਂ ਪੀਣ ਦੇ ਪਾਦੀ ਦੀ ਸਪਲਾਈ ਨਹੀਂ ਹੋ ਰਹੀ ਸੀ। ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਵਿਧਾਨ ਸਭਾ ਸੈਸ਼ਨ ਵਿਚ ਪ੍ਰਸ਼ਨ ਕਾਲ ਦੌਰਾਨ ਪੁੱਛੇ ਗਏ ਇਕ ਸੁਆਲ ਦੇ ਜਵਾਬ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਸਮੇਂ ਦੌਰਾਨ ਰਾਜ ਦੀ ਜਿੰਨ੍ਹਾਂ 231 ਮਹਾਤਮਾ ਗਾਂਧੀ ਪੇਂਡੂ ਬਸਤੀਆਂ ਵਿਚ ਪੀਣ ਦਾ ਪਾਣੀ ਮਹੁੱਈਆ ਕਰਵਾਇਆ ਗਿਆ, ਉਨ੍ਹਾਂ ਵਿਚ ਜਿਲਾ ਅੰਬਾਲਾ ਦੀ 6, ਜਿਲਾ ਭਿਵਾਨੀ ਦੀ 1, ਜਿਲਾ ਫਰੀਦਾਬਾਦ ਦੀ 6, ਜਿਲਾ ਫਤਿਹਾਬਾਦ ਦੀ 19, ਜਿਲਾ ਗੁਰੂਗ੍ਰਾਮ ਦੀ 26, ਜਿਲਾ ਹਿਸਾਰ ਦੀ 19, ਜਿਲਾ ਜੀਂਦ ਦੀ 8, ਜਿਲਾ ਝੱਜਰ ਦੀ 10, ਜਿਲਾ ਕਰਨਾਲ ਦੀ 11, ਜਿਲਾ ਕੁਰੂਕਸ਼ੇਤਰ ਦੀ 23, ਜਿਲਾ ਨੂੰਹ ਦੀ 11, ਜਿਲਾ ਪਲਵਲ ਦੀ 13, ਜਿਲਾ ਪੰਚਕੂਲਾ ਦੀ 3, ਜਿਲਾ ਰੋਹਤਕ ਦੀ 23, ਜਿਲਾ ਸਿਰਸਾ ਦੀ 42 ਅਤੇ ਜਿਲਾ ਯਮੁਨਾਨਗਰ ਦੀ 10 ਮਹਾਤਮਾ ਗਾਂਧੀ ਪੇਂਡੂ ਬਸਤੀਆਂ ਸ਼ਾਮਿਲ ਹਨ। ਇਸ ਤਰ੍ਹਾਂ, ਪੇਂਡੂ ਖੇਤਰਾਂ ਦੀ 100 ਢਾਣਿਆਂ ਵਿਚ ਜਿਲਾ ਅੰਬਾਲਾ ਦੀ 2, ਭਿਵਾਨੀ ਦੀ 2, ਫਰੀਦਾਬਾਦ ਦੀ 3, ਫਤਿਹਾਬਾਦ ਦੀ 4, ਗੁਰੂਗ੍ਰਾਮ ਦੀ 12, ਹਿਸਾਰ ਦੀ 8, ਨੂੰਹ ਦੀ 5, ਮਹੇਂਦਰਗੜ੍ਹ ਦੀ 49, ਪਲਵਲ ਦੀ 1, ਪੰਚਕੂਲਾ ਦੀ 13 ਅਤੇ ਰਿਵਾੜੀ ਦੀ ਇਕ ਢਾਣੀ ਸ਼ਾਮਿਲ ਹੈ। ਇਸ ਤੋਂ ਇਲਾਵਾ, ਸ਼ਹਿਰੀ ਖੇਤਰਾਂ ਦੀ 583 ਕਾਲੋਨੀਆਂ ਜਾਂ ਖੇਤਰਾਂ ਵਿਚ ਜਿਲਾ ਅੰਬਾਲਾ ਵਿਚ ਚਰਖੀ-ਦਾਦਰੀ ਦੀ 4, ਜਿਲਾ ਫਤਿਹਾਬਾਦ ਵਿਚ ਫਤਿਹਾਬਾਦ, ਟੋਹਾਣਾ ਤੇ ਰਤਿਆ ਦੀ 21, ਜਿਲਾ ਗੁਰੂਗ੍ਰਾਮ ਵਿਚ ਫਾਰੂਖ ਨਗਰ, ਸੋਹਨਾ, ਹੇਲੀ ਮੰਡੀ ਤੇ ਪਟੌਦੀ ਦੀ 31, ਜਿਲਾ ਹਿਸਾਰ ਵਿਚ ਹਿਸਾਰ ਬਰਵਾਲਾ, ਹਾਂਸੀ ਤੇ ਨਾਰਨੌਂਦ ਦੀ 66, ਜਿਲਾ ਜੀਂਦ ਵਿਚ ਜੀਂਦ, ਜੁਲਾਨਾ, ਸਫੀਦੋਂ, ਨਰਵਾਨਾ ਤੇ ਉਚਾਨਾ ਦੀ 28, ਜਿਲਾ ਝੱਜਰ ਵਿਚ ਬਹਾਦੁਰਗੜ੍ਹ, ਬੇਰੀ ਤੇ ਝੱਜਰ ਦੀ 28, ਜਿਲਾ ਝੱਜਰ ਵਿਚ ਬਹਾਦੁਰਗੜ੍ਹ ਬੇਰੀ ਝੱਜਰ ਦੀ 8, ਜਿਲਾ ਕਰਨਾਲ ਵਿਚ ਕਰਨਾਲ, ਇੰਦਰੀ, ਨੀਲੋਖੇੜੀ, ਤਰਵਾੜੀ, ਨਿਸਿੰਗ ਤੇ ਘਰੌਂਡਾ ਦੀ 43, ਜਿਲਾ ਕੈਥਲ ਵਿਚ ਕੈਥਲ, ਪੁੰਡਰੀ, ਕਲਾਇਤ ਤੇ ਗੁਲਹਾ ਦੀ 21, ਜਿਲਾ ਕੁਰੂਕਸ਼ੇਤਰ ਵਿਚ ਥਾਨੇਸਰ, ਸ਼ਾਹਬਾਦ, ਲਾਡਵਾ ਤੇ ਪਿਹੋਵਾ ਦੀ 41, ਜਿਲਾ ਨੂੰਹ ਵਿਚ ਪੁੰਹਾਨਾ ਦੀ 4, ਜਿਲਾ ਪਲਵਲ ਵਿਚ ਹੋਡਲ, ਹਸਨਪੁਰ, ਪਲਵਲ ਤੇ ਹਥੀਨ ਦੀ 15, ਜਿਲਾ ਪਾਣੀਪਤ ਵਿਚ ਪਾਣੀਪਤ ਤੇ ਸਮਾਲਖਾ ਦੀ 18, ਜਿਲਾ ਮਹੇਂਦਰਗੜ੍ਹ ਵਿਚ ਨਾਰਨੌਲ, ਅਟੇਲੀ ਟਾਊਨ, ਕਨੀਨਾ ਟਾਊਨ ਤੇ ਮਹੇਂਦਰਗੜ੍ਹ ਟਾਊਨ ਦੀ 22, ਜਿਲਾ ਰਿਵਾੜੀ ਵਿਚ ਰਿਵਾੜੀ ਬਾਵਲ ਤੇ ਧਾਰੂਹੇੜਾ ਦੀ 28, ਜਿਲਾ ਰੋਹਤਕ ਵਿਚ ਕਲਾਨੌਰ ਟਾਊਨ ਦੀ 29, ਜਿਲਾ ਸਿਰਸਾ ਵਿਚ ਸਿਰਸਾ ਕਲਾਵਾਲੀ, ਰਾਣਿਆਂ, ਏਲਾਨਬਾਦ ਤੇ ਡਬਵਾਲੀ ਦੀ 44, ਜਿਲਾ ਸੋਨੀਪਤ ਦੀ ਗੰਨੌਰ, ਖਰਖੌਦਾ ਤੇ ਗੋਹਾਣਾ ਦੀ 22, ਜਿਲਾ ਯਮੁਨਾਨਗਰ ਵਿਚ ਯਮੁਨਾਨਗਰ ਦੀ 29 ਅਤੇ ਜਗਾਧਾਰੀ ਦੀ 15 ਕਾਲੋਨੀਆਂ ਸ਼ਾਮਿਲ ਹਨ।

Send this to a friend