ਨਰਿੰਦਰ ਕੁਮਾਰ ਦਾ ਢੋਲ ਵਜਾਉਣ ਦਾ ਸ਼ੌਕ ਅ¤ਜ ਇ¤ਕ ਪ੍ਰੋਫੈਸ਼ਨ ਬਣ ਗਿਆ ਹੈ । ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬਹੁਤ ਪਿਆਰ ਸੀ। ਢੋਲ ਦੀ ਤਾਲ ‘ਤੇ ਸਭ ਨੂੰ ਨਚਾਉਣ ਲਈ ਮਜ਼ਬੂਰ ਕਰ ਦੇਣ ਵਾਲਾ ਢੋਲ ਮਾਸਟਰ ਨਰਿੰਦਰ ਕੁਮਾਰ ਸਕੂਲ ਵਿ¤ਚ ਵੀ ਬੈਂਚ ਵਜਾ ਕੇ ਆਪਣੇ ਸਾਥੀਆਂ ਦਾ ਭਰਪੂਰ ਮੰਨੋਰੰਜਨ ਕਰਦਾ ਰਹਿੰਦਾ ਸੀ। ਉਸ ਨੇ ਢੋਲ ਵਜਾਉਣ ਦੀ ਤਾਲੀਮ ਉਸਤਾਦ ਬਲਕਾਰ ਢੋਲੀ ਫਗਵਾੜਾ ਤੋਂ ਲਈ । ਨਰਿੰਦਰ ਕੁਮਾਰ ਦਾ ਪਿੰਡ ਸ਼ਾਹਪੁਰ, ਤਹਿਸੀਲ ਫਿਲੌਰ ਤੇ ਜ਼ਿਲ੍ਹਾ ਜਲੰਧਰ ਹੈ। ਨਰਿੰਦਰ ਕੁਮਾਰ ਦਾ ਜਨਮ ਪਿਤਾ ਹਰਮੇਸ਼ ਲਾਲ ਦੇ ਘਰ ਤੇ ਮਾਤਾ ਕਸ਼ਮੀਰ ਕੌਰ ਦੀ ਕੁ¤ਖੋਂ ਹੋਇਆ। ਉਸ ਨੇ ਆਪਣੇ ਪਿੰਡ ਅਤੇ ਮਾਂ-ਬਾਪ ਦਾ ਨਾਮ ਸਾਰੇ ਸੰਗੀਤ ਜਗਤ ਵਿ¤ਚ ਮਸ਼ਹੂਰ ਕੀਤਾ ਹੈ। ਅ¤ਜ-ਕ¤ਲ੍ਹ ਉਹ ਕਾਫੀ ਨਾਮਵਰ ਗਾਇਕਾਂ ਦੇ ਨਾਲ ਆਪਣੇ ਢੋਲ ਵਜਾਉਣ ਦੀ ਸੰਗਤ ਕਰ ਚੁ¤ਕਾ ਹੈ, ਤੇ ਕਰਦਾ ਹੈ, ਜਿਨ੍ਹਾਂ ਵਿ¤ਚ ਨਾਮਵਰ ਗਾਇਕ ਸ਼ਰੀਫ ਦਿਲਦਾਰ, ਹਰਲੀਨ ਅਖਤਰ, ਜੀ ਸ਼ਰਮੀਲਾ, ਪਰਮਜੀਤ ਸੰਨੀ, ਜ¤ਸ ਕਾਂਜਲੀ ਆਦਿ ਗਾਇਕਾਂ ਨਾਲ ਸੇਵਾ ਨਿਭਾ ਰਿਹਾ ਹੈ ਤੇ ਕਾਫੀ ਧਾਰਮਿਕ ਪ੍ਰੋਗਰਾਮਾਂ ਵਿ¤ਚ ਵੀ ਢੋਲ ਦੀ ਸੇਵਾ ਨਿਭਾ ਰਿਹਾ ਹੈ। ਸ¤ਭਿਆਚਾਰਕ ਮੇਲੇ ਅਤੇ ਮਾਤਾ ਦੇ ਜਾਗਰਣ ਅਤੇ ਪੀਰਾਂ ਦੀਆਂ ਦਰਗਾਹਾਂ ’ਤੇ ਵੀ ਢੋਲ ਦੀ ਸੇਵਾ ਨਿਭਾ ਚੁ¤ਕਾ ਹੈ। -ਬਲਕਾਰ ਸਿੰਘ