ਰਾਮਪੁਰਾ ਫੂਲ, 13 ਮਾਰਚ (ਮਨਦੀਪ ਢੀਂਗਰਾ, ਲੱਖਾ ਹਰੀ)- ਸਥਾਨਕ ਸਹਿਰ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਜਿਸ ’ਚ ਵੱਖ ਵੱਖ ਕੀਰਤਨੀ ਜੱਥਿਆਂ ਨੇ ਹਾਜਰੀ ਭਰੀ। ਜਿੰਨ੍ਹਾਂ ’ਚ ਭਾਈ ਹਰਪ੍ਰੀਤ ਸਿੰਘ ਭੁੱਚੋ ਕਲਾਂ ਵਾਲੇ, ਭਾਈ ਬਲਕਰਨ ਸਿੰਘ ਤਿੱਤਰਸਰ ਵਾਲਿਆਂ ਦੇ ਨੇ ਰਸਭਿੰਨਾ ਕੀਰਤਨ ਕੀਤਾ।ਉਸ ਤੋ ਬਾਅਦ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਥਾ ਤੇ ਕੀਰਤਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਚ ਗਲਤ ਰਵਾਇਤਾਂ ਚਾਲੂ ਹੋ ਗਈਆਂ ਹਨ ਜਦੋ ਕਿਸੇ ਵਿਅਕਤੀ ਦਾ ਸੜਕ ਦੁਰਘਟਨਾਂ ਵਾਪਰ ਜਾਵੇ ਤਾਂ ਅਸੀਂ ਰੱਬ ਦਾ ਭਾਣਾ ਮੰਨ ਲੈਦੇ ਹਾਂ ਤੇ ਕਹਿ ਦਿੰਦੇ ਹਾ ਕਿ ਇਸ ਦੇ ਕਰਮਾ ਚ ਇਹੀ ਲਿਖਿਆ ਸੀ। ਪ੍ਰੰਤੂ ਇਹ ਘਟਨਾਵਾਂ ਰੱਬ ਦੀ ਰਜਾਂ ਨਾਲ ਨਹੀ ਸਾਡੇ ਸੜਕੀ ਪ੍ਰਬੰਧਾਂ ਕਾਰਨ ਵਾਪਰਦੀਆਂ ਹਨ। ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਿਸ ਪੋਲੀਓ ਦੀ ਬੀਮਾਰੀ ਕਾਰਨ ਲੋਕ ਅਪਾਹਜ ਹੋ ਜਾਦੇ ਸਨ ਤੇ ਅਸੀ ਰੱਬ ਦਾ ਭਾਣਾ ਮੰਨਦੇ ਸੀ ਪਰਤੂੰ ਹੁਣ ਪੋਲੀਓ ਦਾ ਪੱਕਾ ਇਲਾਜ ਹੋ ਗਿਆ ਤੇ ਫੇਰ ਹੁਣ ਰੱਬ ਦਾ ਭਾਣਾ ਕਿੱਧਰ ਗਿਆ।
ਹੁਣ ਪੋਲੀਓ ਦੀ ਬੀਮਾਰੀ ਨਹੀ ਹੁੰਦੀ ਤੇ ਹੋਰ ਸਰੀਰਕ ਬੀਮਾਰੀਆ ਵੀ ਸਾਡੇ ਸਿਸਟਮ ਦੀ ਦੇਣ ਹਨ ਨਾ ਕਿ ਵਹਿਗੁਰੂ ਦੀ। ਉਹਨਾਂ ਅੱਗੇ ਕਿਹਾ ਕਿ ਐਵੇ ਰਾਮ, ਰਾਮ ,ਵਹਿਗੁਰੂ ਵਹਿਗੁਰੂ ਕਹੇ ਤੋ ਕੁੱਝ ਨਹੀ ਹੋਣ ਵਾਲਾ ਇਹ ਸਿਸਟਮ ਬਦਲਣਾ ਪੈਣਾ ਸਾਨੂੰ ਆਪਣੇ ਫੈਸਲੇ ਆਪ ਕਰਨੇ ਪੈਣੇ ਹਨ।
ਉਹਨਾਂ ਕਿਹਾ ਕਿ ਵਹਿਗੁਰੂ ਵਹਿਗੁਰੂ ਜਾਂ ਰਾਮ ਰਾਮ ਕਰਨ ਵਾਲਾ ਭਗਤ ਨਹੀ ਭਗਤ ਉਹ ਹੈ ਜੋ ਸਿਸਟਮ ਨੂੰ ਬਦਲਣ ਲਈ ਰਿਸਵਤਖੋਰ ਅਫਸਰਾਂ, ਸਰਪੰਚਾਂ ਤੋ ਹਿਸਾਬ ਕਿਤਾਬ ਪੁੱਛੇ ਸਾਨੂੰ ਵਹਿਗੁਰੂ ਵਹਿਗੁਰੂ ਕਹਿਣ ਦੀ ਲੋੜ ਨਹੀ ਦੇਸ ਦਾ ਸਿਸਟਮ ਬਦਲਣ ਨਾਲ ਸਭ ਠੀਕ ਹੋ ਜਾਊ। ਉਹਨਾਂ ਇਹ ਵੀ ਕਿਹਾ ਕਿ ਅੱਜ ਕੱਲ ਵਿਕਣ ਵਾਲੇ ਲੋਕ ਜਿਆਦਾ ਰੌਲਾਂ ਪਾਉਦੇ ਹਨ ਉਹ ਮੀਡੀਆ ਕੋਲ ਹਾਲ ਦੁਹਾਈ ਪਾਉਦੇ ਹਨ ਕਿ ਸਾਡੇ ਨਾਲ ਧੱਕਾ ਹੋਇਆ ਪਰਤੂੰ ਅਜਿਹਾ ਕਰਕੇ ਉਹ ਆਪਣਾ ਰੇਟ ਵਧਾਉਦੇ ਹਨ ਤੇ ਪੈਸੇ ਲੈਕੇ ਗਵਾਹੀ ਆ ਤੱਕ ਮੁਕਰ ਜਾਦੇ ਹਨ । ਉਹ ਮਰੀ ਹੋਈ ਜਮੀਰ ਵਾਲਿਆ ਦਾ ਕੋਈ ਸਟੈਡ ਨਹੀ ਹੁੰਦਾ ਸਾਨੂੰ ਆਪਣਾ ਸਟੈਡ ਬਣਾਉਣਾ ਪੈਣਾ।ਇਸ ਮੌਕੇ ਹੋਰਨਾਂ ਤੋ ਇਲਾਵਾ ਭਾਈ ਜਗਜੀਤ ਸਿੰਘ ਖਾਲਸਾ ਤੇ ਭਾਈ ਕਰਮਜੀਤ ਸਿੰਘ ਖਾਲਸਾ ਪ੍ਰਧਾਨ ਟਰੱਕ ਯੂਨੀਅਨ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਭਾਈ ਜਗਸੀਰ ਸਿੰਘ ਗ੍ਰੰਥੀ ਬੁੱਗਰ ਤੇ ਸਿੱਖ ਚਿੰਤਕ ਤੇ ਲੇਖਕ ਭਾਈ ਦਲਜੀਤ ਸਿੰਘ ਸਿਧਾਣਾ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਗੁਰਦੁਆਰਾ ਮਹਿਰਾਜ ਕਲੌਨੀ ਚ ਹੋਏ ਅੰਮ੍ਰਿਤ ਸੰਚਾਰ ਤ 286 ਵਿਅਕਤੀਆ ਨੇ ਅਮ੍ਰਿੰਤਪਾਣ ਕੀਤਾ। ਜਿਥੇ ਲੋੜਬੰਦ ਵਿਆਕਤੀਆ ਨੂੰ ਮੁਫਤ ਪੰਜ ਕਕਾਰ ਦਿੱਤੇ ਗਏ।