May 26, 2026 7:55 am

ਮਜ਼ਦੂਰ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਰੁਲ ਰਿਹਾ ਹੈ ਸਰਕਾਰੀ ਦਫ਼ਤਰਾਂ ਅੱਗੇ

ਮਾਨਸਾ, 13 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)- ਪੰਜਾਬ ਪ੍ਰਦੇਸ਼ ਮਜ਼ਦੂਰ/ਪੱਲੇਦਾਰ ਯੂਨੀਅਨ ਵੱਲੋਂ ਡੀ.ਐਸ.ਐਫ.ਸੀ. ਦਫ਼ਤਰ ਅੱਗੇ ਸ਼ਿਵ ਲਾਲ ਬਠਿੰਡਾ ਦੀ ਪ੍ਰਧਾਨਗੀ ਹੇਠ ਧਰਨਾ ਲਗਾ ਕੇ ਰੋਸ਼ ਮੁਜਾਹਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼ਿਵ ਲਾਲ ਨੇ ਕਿਹਾ ਕਿ ਮਜ਼ਦੂਰ ਪਿਛਲੇ ਕਾਫੀ ਦਿਨਾਂ ਤੋਂ ਧਰਨਿਆਂ ਉਪਰ ਬੈਠੇ ਹਨ। ਪੰਜਾਬ ਸਰਕਾਰ ਦੇ ਕੰਨਾਂ ਦੇ ਜੂੰ ਨਹੀਂ ਰੇਂਗ ਰਹੀ। ਮਜ਼ਦੂਰ ਵਰਗ ਆਪਣੀਆਂ ਜਾਇਜ਼ ਮੰਗਾਂ ਲਈ ਸਰਕਾਰੀ ਦਫ਼ਤਰਾਂ ਅੱਗੇ ਰੁਲ ਰਿਹਾ ਹੈ, ਨਾ ਹੀ ਕੋਈ ਸਰਕਾਰੀ ਅਫ਼ਸਰ ਅਤੇ ਮੰਤਰੀ ਗਰੀਬ ਵਰਗ ਦੀ ਬਾਂਹ ਫੜਨ ਲਈ ਵੋਟਾਂ ਸਮੇਂ ਜਿਹੜੇ ਵਿਧਾਇਕ ਦਲਿਤ ਵਰਗ ਦਾ ਹੋਣ ਦਾ ਢਿਡੋਰਾ ਪਿਟ ਕੇ ਪਹਿਲਾਂ ਵਿਧਾਇਕ ਬਣੇ ਫਿਰ ਮੰਤਰੀ ਬਣ ਕੇ ਸਰਕਾਰੀ ਸੱਤਾ ਸੁੱਖ ਭੋਗ ਰਹੇ ਹਨ ਅੱਜ ਉਹਨਾਂ ਨੂੰ ਦਲਿਤ ਵਰਗ ਨਹੀਂ ਦਿਸ ਰਿਹਾ ਅਤੇ ਨਾ ਹੀ ਕਿਸੇ ਨਾ ਹਾਂ ਦਾ ਨਾਅਰਾ ਮਾਰਿਆ ਹੈ ਜਿਉਂ ਹੀ ਲੋਕ ਸਭਾ ਚੋਣਾਂ ਆਉਣਗੀਆਂ ਇਹ ਸਾਰੇ ਬਰਸਾਤੀ ਡੱਡੂ ਵੋਟਾਂ ਮੰਗਣ ਲਈ ਤਰ੍ਹਾਂ ਤਰ੍ਹਾਂ ਦੇ ਝੂਠੇ ਸ਼ਬਜਬਾਜ ਵਿਖਾਉਣਗੇ ਅਜਿਹੇ ਮੰਤਰੀ ਅਤੇ ਵਿਧਾਇਕ ਜੋ ਅੱਜ ਸਾਡੇ ਨਾਲ ਨਹੀਂ ਖੜੇ ਆਉਂਦੀਆਂ ਚੋਣਾਂ ਵਿੱਚ ਇਹਨਾਂ ਨੂੰ ਵੀ ਸਬਕ ਸਿਖਾਇਆ ਜਾਵੇਗਾ ਤਾਂ ਜੋ ਦਲਿਤਾਂ ਦੀਆਂ ਵੋਟਾਂ ਲੈ ਕੇ ਉਹਨਾਂ ਨੂੰ ਅਣਗੋਲਿਆਂ ਕਰਨ ਦਾ ਸਬਕ ਸਿਖਾਇਆ ਜਾ ਸਕੇ। ਇਸ ਮੌਕੇ ਉਹਨਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਫੂਡ ਸੈਕਟਰੀ ਵੱਲੋਂ ਗਰੀਬਾਂ ਨਾਲ ਖੇਡੀ ਜਾ ਰਹੀ ਚਾਲ ਸਬੰਧੀ ਵੀ ਵਰਕਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਸਿੰਦਰਪਾਲ ਸਿੰਘ ਚਕੇਰੀਆਂ, ਜਿਲ੍ਹਾ ਪ੍ਰਧਾਨ ਭੋਲਾ ਸਿੰਘ ਬੁਢਲਾਡਾ, ਮੀਤ ਪ੍ਰਧਾਨ ਨਿਰਮਲ ਦਾਸ ਬੁਢਲਾਡਾ, ਜਿਲ੍ਹਾ ਸੈਕਟਰੀ ਦਰਸ਼ਨ ਬਰੇਟਾ, ਜਿਲ੍ਹਾ ਕੈਸ਼ੀਅਰ ਬੋਘਾ ਸਿੰਘ ਖਿਆਲਾ, ਪ੍ਰਧਾਨ ਕਰਮਾ ਸਿੰਘ ਮਾਨਸਾ, ਬਾਬਰ ਸਿੰਘ ਸਰਦੂਲਗੜ੍ਹ, ਜਗਤਾਰ ਸਿੰਘ ਭੀਖੀ, ਸੰਦੀਪ ਸਿੰਘ ਭੀਖੀ, ਸਰੂਪ ਸਿੰਘ, ਦਰਸ਼ਨ ਸਿੰਘ, ਕਾਮਰੇਡ ਗੁਰਦੇਵ ਸਿੰਘ, ਗੁਲਜਾਰ ਸਿੰਘ ਆਦਿ ਹਾਜ਼ਰ ਸਨ।

Send this to a friend