ਬਰੂਦੀ ਸੁਰੰਗ ਨਾਲ ਉਡਾਇਆ ਐਂਟੀ ਲੈਂਡ-ਮਾਇਨ ਵਹੀਕਲ

ਰਾਏਪੁਰ, – ਛਤੀਸਗੜ੍ਹ ਦੇ ਨਕਸਲਵਾਦ ਤੋਂ ਪ੍ਰਭਾਵਿਤ ਸੁਕਮਾ ਜ਼ਿਲੇ ‘ਚ ਨਕਸਲਵਾਦੀਆਂ ਨੇ ਬਾਰੂਦੀ ਸੁਰੰਗ ਨਾਲ ਵਿਸਫੋਟ ਕਰਕੇ ਸੀਆਰਪੀਐਫ ਦਾ ਐਂਟੀ ਲੈਂਡਮਾਈਨ ਵ੍ਹੀਕਲ ਉਡਾ ਦਿੱਤਾ। ਇਸ ਘਟਨਾ ‘ਚ ਕੇਂਦਰੀ ਰਿਜ਼ਰਵ ਪੁਲਸ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਕੁਝ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਨੇ ਦ¤ਸਿਆ ਕਿ ਘਟਨਾ ਜ਼ਿਲੇ ਦੇ ਕਿਸਟਾਰਾਮ ਥਾਣਾ ਖੇਤਰ ‘ਚ ਵਾਪਰੀ। ਸੀ.ਆਰ.ਪੀ.ਐਫ ਦੇ 212ਵੀਂ ਬਟਾਲੀਅਨ ਦੇ ਜਵਾਨ ਐਂਟੀ ਲੈਂਡਮਾਈਨ ਵ੍ਹੀਕਲ ’ਚ ਸਵਾਰ ਹੋ ਕੇ ਰਵਾਨਾ ਹੋਏ ਸਨ।ਜਦੋਂ ਉਹ ਕਿਸਟਾਰਾਮ ਥਾਣਾ ਖੇਤਰ ‘ਚ ਪਹੁੰਚੇ ਤਾਂ ਉਦੋਂ ਨਕਸਲਵਾਦੀਆਂ ਨੇ ਇਕ ਸ਼ਕਤੀਸ਼ਾਲੀ ਵਿਸਫੋਟ ਨਾਲ ਵਾਹਨ ਨੂੰ ਉਡਾ ਦਿੱਤਾ।ਇਸ ਨਾਲ 9 ਜਵਾਨ ਸ਼ਹੀਦ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਖੇਤਰ ‘ਚ ਜ਼ਿਆਦਾਤਰ ਪੁਲਸ ਫੌਜ ਨੂੰ ਰਵਾਨਾ ਕੀਤਾ ਗਿਆ ਹੈ। ਲਾਸ਼ਾਂ ਅਤੇ ਜ਼ਖਮੀ ਜਵਾਨਾ ਨੂੰ ਜੰਗਲ ਤੋਂ ਬਾਹਰ ਕ¤ਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ।ਅਧਿਕਾਰੀਆਂ ਨੇ ਦ¤ਸਿਆ ਕਿ ਘਟਨਾ ਜੰਗਲ ਦੇ ਅੰਦਰ ਦੁਰਗਮ ਇਲਾਕੇ ‘ਚ ਹੋਈ ਹੈ। ਘਟਨਾ ਦੇ ਬਾਰੇ ’ਚ ਹੋਰ ਜਾਣਕਾਰੀ ਲਈ ਜਾ ਰਹੀ ਹੈ। ਇਸ ਖੇਤਰ ਵਿੱਚ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ।