ਗੁਰਦਾਸਪੁਰ, 12 ਮਾਰਚ (ਸ਼ਾਮ ਸਿੰਘ ਠਾਕੁਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਰਾਜ ਵਿਚ ਹੋਏ ਵਿਤੀਘੋਟਾਲਿਆਂ ਤੇ ਪਰਦਾ ਪਾਉਣ ਲਈ ਸੰਸਦ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ।ਅਜ ਇਥੇ ਜਾਰੀ ਇਕ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਲੋਕ ਸਭਾ ਨੂੰਚਲਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਜੋ ਗਤੀਰੋਧ ਹਨ ਉਨਾਂ ਨੂੰ ਦੂਰਕੀਤਾ ਜਾਵੇ ਤਾਂ ਜੋ ਇਥੇ ਦੇਸ਼ ਸਾਹਮਣੇ ਗੰਭੀਰ ਚੁਣੌਤੀਆਂ ਸਬੰਧੀ ਚਰਚਾ ਕਰਕੇ ਉਨਾਂ ਦੇਹਲ ਕੀਤਾ ਜਾ ਸਕੇ।ਉਨ੍ਹਾਂ ਨੇ ਆਖਿਆ ਕਿ ਜਿਸ ਤਰਾਂ ਪਿਛਲੇ ਸਮਿਆਂ ਵਿਚ ਨੀਰਵ ਮੋਦੀਵਰਗੇ ਮਾਮਲਿਆਂ ਵਿਚ ਵਿਤੀ ਘੋਟਾਲੇ ਸਾਹਮਣੇ ਆਏ ਹਨ ਉਨਾਂ ਕਾਰਨ ਕੇਂਦਰ ਸਰਕਾਰਨਹੀਂ ਚਾਹੁੰਦੀ ਕਿ ਸੰਸਦ ਚਲੇ ਤੇ ਇਥੇ ਉਸਦੇ ਰਾਜ ਵਿਚ ਹੋਈਆਂ ਵਿੱਤੀ ਗੜਬੜੀਆਂ ਦੀਚਰਚਾ ਹੋਵੇ। ਇਸ ਮੌਕੇ ਉਨਾਂ ਨਾਲ ਲੁਧਿਆਣਾ ਦੇ ਸਾਂਸਦ ਸ੍ਰੀ ਰਵਨੀਤ ਸਿੰਘ ਬਿਟੂ ਵੀਹਾਜਰ ਸਨ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਵਿਚ ਭਰਮਜਾਲ ਫੈਲਾਉਣ ਦੀ ਆਪਣੀਆਦਤ ਦੇ ਚਲਦਿਆਂ ਸਤਾ ਦੇ ਨਸ਼ੇ ਵਿਚ ਚੂਰ ਹੋ ਚੁਕੀ ਹੈ ਅਤੇ ਇਸ ਨੂੰ ਦੇਸ਼ ਦੇ ਆਮ ਲੋਕਾਂਦੇ ਹਿਤਾਂ ਦੀ ਕੋਈ ਚਿੰਤਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿਚ ਸਾਂਸਦਾਂ ਨੇ ਦੇਸ਼ਸਾਹਮਣੇ ਵਡੀਆਂ ਮੁਸਕਿਲਾਂ ਤੇ ਹੀ ਚਰਚਾ ਨਹੀਂ ਕਰਨੀ ਹੁੰਦੀ ਹੈ ਸਗੋਂ ਉਨਾਂ ਆਪਣੇਹਲਕਿਆਂ, ਰਾਜਾਂ ਸਬੰਧੀ ਵੀ ਮੁਦੇ ਰਖਣੇ ਹੁੰਦੇ ਹਨ।ਪਰ ਇਥੇ ਐਨ.ਡੀ.ਏ. ਸਰਕਾਰਜਾਣਬੁਝ ਕੇ ਅਜਿਹੇ ਹਾਲਾਤ ਸਿਰਜ ਰਹੀ ਹੈ ਕਿ ਲੋਕ ਸਭਾ ਵਿਚ ਕੋਈ ਕੰਮ ਕਾਜ ਨਾ ਹੋਵੇਅਤੇ ਲੋਕਾਂ ਸਾਹਮਣੇ ਇਸ ਸਰਕਾਰ ਦੀ ਪੋਲ ਖੁਲਣ ਤੋਂ ਬਚੀ ਰਹੇ।ਉਨ੍ਹਾਂ ਨੇ ਕਿਹਾ ਕਿਸਰਕਾਰ ਜਾਣਦੀ ਹੈ ਕਿ ਜੇਕਰ ਸੰਸਦ ਚਲੇਗੀ ਤਾਂ ਉਸਨੂੰ ਵਿਰੋਧੀ ਧਿਰ ਦੇ ਸਵਾਲਾਂ ਦਾਜਵਾਬ ਦੇਣਾ ਪਵੇਗਾ।ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਨੁੰਮਾਇੰਦਿਆਂ ਦੇ ਇਸ ਸਦਨ ਦੀ ਕਾਰਵਾਈ ਨ ੂੰਬਿਨਾਂ ਵਜਾ ਠੱਪ ਰੱਖਣਾ ਦੇਸ਼ ਹਿਤ ਵਿਚ ਨਹੀਂ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਚ ਦਾ ਸਾਹਮਣਾ ਕਰਨ ਤੋਂ ਬਚਣ ਦੇ ਅਜਿਹੇ ਹਥਕੰਢੇ ਉਸ ਦਾ ਅਵਾਮ ਵਿਚ ਅਕਸ਼ ਹੋਰ ਵੀਖਰਾਬ ਕਰਣਗੇ।