May 26, 2026 8:40 am

ਕੋਟ ਆਤਮਾ ਰਾਮ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਵੰਡੀ ਕਣਕ

ਅੰਮ੍ਰਿਤਸਰ, 12 ਮਾਰਚ (ਧਰਮਪਾਲ ਸਿੰਘ ਛਾਪਾ)- ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕਾ ਕੋਟ ਆਤਮਾ ਰਾਮ ਵਿਖੇ ਵਾਰਡ ਨੰ. 36 ਦੇ ਕੌਂਸਲਰ ਜਸਬੀਰ ਸਿੰਘ ਨਿਜਾਮਪੁਰਾ ਦੀ ਅਗਵਾਈ ‘ਵਿੱਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ ਇਸ ਮੌਕੇ ਨਿਜਾਮਪੁਰਾ ਨੇ ਕਿਹਾ ਕਿ ਵਾਰਡ ਨੰ. 36 ਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾ ਨਾਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿੱਚ ਵਾਰਡ ਨੂੰ ਵਿਕਾਸ ਪੱਖੋ ਮੋਹਰੀ ਰੱਖਿਆ ਜਾਵੇਗਾ ਅਤੇ ਸਰਕਾਰੀ ਸਕੀਮਾਂ ਦਾ ਵੀ ਵਾਰਡ ਵਾਸੀਆਂ ਨੂੰ ਪੂਰਾ ਫਾਇਦਾ ਦਿੱਤਾ ਜਾਵੇਗਾ।

Send this to a friend