May 22, 2026 1:22 pm

ਬੀਬਾ ਬਾਦਲ ਨੇ ਫੌਜੀ ਜਵਾਨ ਦੀ ਮੌਤ ’ਤੇ ਅਫਸੋਸ ਪ੍ਰਗਟਾਇਆ

ਬੁਢਲਾਡਾ, 12 ਮਾਰਚ (ਕਲਵਿੰਦਰ ਚਹਿਲ)- ਬੀਤੇ ਦਿਨੀ ਸਿਆਚਿਨ ਗਲੇਸ਼ੀਅਰ ਵਿਖੇ ਡਿਉਟੀ ‘ਤੇ ਤਾਇਨਾਤ ਫੋਜੀ ਜਵਾਨ ਸੁਖਵਿੰਦਰ ਸਿੰਘ ਦੀ ਬਰਫ ਹੇਠ ਆ ਜਾਣ ਕਾਰ ਹੋਈ ਬੇਵਕਤੀ ਮੌਤ ਤੇ ਦੁਖ ਪ੍ਰਗਟ ਕਰਨ ਲਈ ਪਿੰਡ ਚੱਕ ਭਾਈਕੇ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾਂ ਕਰਨ ਪੁੱਜੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਵੱਲੋਂ ਇਸ ਜਵਾਨ ਦੇ ਪਰਿਵਾਰ ਦੀ ਕਿਸੇ ਵੀ ਜ਼ਰੂਰਤ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਅਤੇ ਉਸਦੀ ਪਿੰਡ ਚ ਯਾਦਗਾਰ ਸਥਾਪਿਤ ਕਰਨ ’ਚ ਵੀ ਬਣਦਾ ਯੋਗਦਾਨ ਪਾਉਣਗੇ। ਬੀਬੀ ਬਾਦਲ ਨੇ ਜਿਥੇ ਫੌਜੀ ਜਵਾਨ ਦੀ ਪਤਨੀ ਕਰਮਜੀਤ ਕੌਰ ਨੂੰ ਦਿਲਾਸਾ ਦਿੱਤਾ ਉਥੇ ਉਨ੍ਹਾਂ ਉਸਦੀ 9 ਸਾਲਾ ਪੁੱਤਰੀ ਜਸਪ੍ਰੀਤ ਕੌਰ ਅਤੇ 5 ਸਾਲਾ ਪੁੱਤਰ ਹਰਜੋਤ ਸਿੰਘ ਦੇ ਸਿਰ ਤੇ ਹੱਥ ਰੱਖਿਆਂ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਸਰਕਲ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ, ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ ਇੰਸਪੈਕਟਰ ਬਖਤੌਰ ਸਿੰਘ ਆਦਿ ਮੌਜੂਦ ਸਨ।