ਰਾਮਪੁਰਾ ਫੂਲ, 12 ਮਾਰਚ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਤੇ ਸਥਿਤ ਏਪੈਕਸ ਹਸਪਤਾਲ ਦੇ ਮੁਖੀ ਡਾਕਟਰ ਗੁਰਿੰਦਰ ਸਿੰਘ ਮਾਨ ਤੇ ਡਾ. ਸਿਮਰਪ੍ਰੀਤ ਕੌਰ ਮਾਨ ਦੇ ਸਹਿਯੋਗ ਨਾਲ ਮਰੀਜਾਂ ਨੂੰ ਲੋੜੀਦੀਂ ਸਹੂਲਤ ਤੇ ਰਾਹਤ ਦੇਣ ਹਿੱਤ ਫਰੀ ਤੇ ਰਿਆਇਤੀ ਦਰਾਂ ਤੇ ਇਕ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕਂੈਪ ਸਮੇਂ ਹਸਪਤਾਲ ਦੇ ਮੁਖੀ ਡਾ.ਗੁਰਿੰਦਰ ਸਿੰਘ ਮਾਨ ਅਤੇ ਸ਼ੂਗਰ, ਛਾਤੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸਿਮਰਪ੍ਰੀਤ ਮਾਨ, ਐਮ.ਡੀ.ਮੈਡੀਸਨ, ਨੱਕ.ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਕਨੂ ਸਿੰਗਲਾ, ਐਮ.ਐਸ, ਚਮੜੀ ਦੇ ਰੋਗਾਂ ਦੇ ਮਾਹਿਰ ਵਿਪਨ ਗੋਇਲ, ਐਮ.ਡੀ, ਮਾਨਸਿਕ ਰੋਗਾਂ ਦੇ ਮਾਹਿਰ ਰਜਿੰਦਰ ਪਾਲ ਸਿੰਘ,ਐਮ.ਡੀ . ਮਨੋਵਿਗਿਆਨ ਰੋਗ ਅਤੇ ਦਿਮਾਗ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਅਮਿਤ ਗੁਪਤਾ ਨਿਊਰੋ ਸ਼ਰਜਨ ਵੱਲੋ ਲਗਭਗ500 ਮਰੀਜਾਂ ਦੀ ਡਾਕਟਰੀ ਜਾਂਚ ਕੀਤੀ ਗਈ। ਇਸ ਮੌਕੇ ਸ਼ੂਗਰ,ਲੀਵਰ ਦੇ ਟੈਸਟ, ਨੱਕ, ਕੰਨ ਅਤੇ ਗਲੇ ਦੀ ਇੰਡੋਸਕੋਪੀ ਟੈਸਟ ਆਦਿ ਮੁਫਤ ਕੀਤੇ ਗਏ।ਰੰਗੀਨ ਐਕਸਰੇ ਤੇ ਦਿਲ ਦੇ ਖਾਸ ਟੈਸਟਾਂ ਤੇ 50ਫੀਸਦੀ ਦੀ ਛੋਟ ਦਿੱਤੀ ਗਈ। ਕੈਂਪ ਦੌਰਾਨ ਜਾਂਚ ਕਰਵਾਉਣ ਵਾਲੇ ਮਰੀਜਾਂ ਲਈ ਲੋੜੀਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਉਕਤ ਹਸਪਤਾਲ ਦੇ ਮੁਖੀ ਡਾਕਟਰ ਮਾਨ ਨੇ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਲੋੜਵੰਦ ਮਰੀਜ਼ਾ ਨੂੰ ਇਕੋ ਛੱਤ ਹੇਠ ਸਭਨਾਂ ਗੰਭੀਰ ਬਿਮਾਰੀਆ ਦਾ ਇਲਾਜ ਸਸਤੀਆ ਦਰਾਂ ਤੇ ਮਹੁੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਕੈਂਪ ਸਮੇਂ ਸਮੇਂ ਤੇ ਲਗਾਉਣ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਲੋੜਵੰਦ ਮਰੀਜ਼ ਇਸ ਦਾ ਲਾਭ ਲੈ ਸਕਣ। ਇਸ ਮੌਕੇ ਹਸਪਤਾਲ ਦੇ ਪੀ.ਆਰ.ਓ ਗੁਰਪ੍ਰੀਤ ਸਿੰਘ ਜੇਠੂਕੇ ਤੇ ਜਸਵੀਰ ਸਿੰਘ ਬਠਿੰਡਾ ਆਦਿ ਨੇ ਆਪਣਾ ਭਰਵਾਂ ਸਹਿਯੋਗ ਦਿੱਤਾ।