May 19, 2026 9:12 am

2147 ਸੇਵਾ ਕੇਂਦਰਾਂ ਵਿੱਚੋਂ 1637 ਸੇਵਾ ਕੇਂਦਰ ਹੋਣਗੇ ਬੰਦ

ਪੂਰੇ ਪੰਜਾਬ ਵਿੱਚ 510 ਸੇਵਾ ਕੇਂਦਰਾਂ ’ਚ ਹੋਵੇਗੀ ਲੋਕਾਂ ਦੀ ਸੇਵਾ

ਸੰਗਰੂਰ, 10 ਮਾਰਚ (ਯੋਗੇਸ਼ ਸ਼ਰਮਾ)- ਪੰਜਾਬ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਪੂਰੇ ਪੰਜਾਬ ਵਿੱਚ ਕੁੱਲ 510 ਸੇਵਾ ਕੇਂਦਰ ਹੀ ਚਲਾਏ ਜਾਣਗੇ।ਪੰਜਾਬ ਵਿੱਚ ਮੌਜੂਦਾ ਸਮੇਂ ਸੇਵਾਵਾਂ ਦੇਣ ਵਾਲੇ 2147 ਸੇਵਾ ਕੇਂਦਰਾਂ ਨੂੰ ਬੰਦ ਕਰਕੇ 510 ਸੇਵਾ ਕੇਂਦਰਾਂ ਦੇ ਰਹਿ ਜਾਣ ’ਤੇ ਵਿਭਾਗ ਦੀ ਸਾਈਟ ਬਚਅਹ ’ਤੇ ਲੋਡ ਕੀਤੀ ਸੂਚੀ ਅਨੁਸਾਰ ਪੰਜਾਬ ਭਰ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ।ਜ਼ੋਨ ਨੰਬਰ 1 ਵਿੱਚ 8 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ, ਜ਼ਿਨ੍ਹਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕੁੱਲ 41 ਸੇਵਾ ਕੇਂਦਰ ਚਲਦੇ ਰਹਿ ਜਾਣਗੇ ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ 53, ਹੁਸ਼ਿਆਰਪੁਰ ਵਿੱਚ 19, ਜਲੰਧਰ ਵਿੱਚ 34, ਕਪੂਰਥਲਾ ਵਿੱਚ 20, ਪਠਾਨਕੋਟ ਵਿੱਚ 11, ਸ਼ਹੀਦ ਭਗਤ ਸਿੰਘ ਨਗਰ ਵਿੱਚ 14 ਅਤੇ ਤਰਨਤਾਰਨ ਵਿੱਚ 21 ਸੇਵਾ ਕੇਂਦਰ ਚਲਦੇ ਰਹਿ ਜਾਣਗੇ।ਇਸੇ ਤਰ੍ਹਾਂ ਜ਼ੋਨ 2 ਵਿੱਚ ਬਰਨਾਲਾ ਵਿੱਚ 9, ਫਤਿਹਗੜ੍ਹ ਸਾਹਿਬ ਵਿੱਚ 14, ਲੁਧਿਆਣਾ ਵਿੱਚ 38, ਪਟਿਆਲਾ ਵਿੱਚ 40, ਰੂਪਨਗਰ ਵਿੱਚ 22, ਐਸ.ਏ.ਐਸ ਨਗਰ ਵਿੱਚ 17 ਅਤੇ ਸੰਗਰੂਰ ਵਿੱਚ 30 ਸੇਵਾ ਕੇਂਦਰ ਚੱਲਦੇ ਰੱਖੇ ਜਾਣਗੇ।ਜ਼ੋਨ ਨੰਬਰ 3 ਵਿੱਚੋਂ ਬਠਿੰਡਾ ਵਿੱਚ 32, ਫਰੀਦਕੋਟ ਵਿੱਚ 13, ਫਾਜ਼ਿਲਕਾ ਵਿੱਚ 18, ਫਿਰੋਜ਼ਪੁਰ ਵਿੱਚ 23, ਮਾਨਸਾ ਵਿੱਚ 13 ਅਤੇ ਮੁਕਤਸਰ ਵਿੱਚ 15 ਸੇਵਾ ਕੇਂਦਰ ਹੀ ਚੱਲਦੇ ਰੱਖੇ ਜਾਣਗੇ।ਇਨ੍ਹਾਂ 510 ਸੇਵਾ ਕੇਂਦਰਾਂ ਵਿੱਚ ਟਾਇਪ-1 ਦੇ 22 ਸੈਂਟਰ (ਸੇਵਾ ਕੇਂਦਰ) ਚੱਲਦੇ ਰਹਿ ਜਾਣਗੇ ਜੋ ਕਿ ਜ਼ਿਲ੍ਹਾ ਕੰਪਲੈਕਸ ਵਿੱਚ ਹਨ, 239 ਟਾਈਪ-2 ਸੈਂਟਰ (ਸੇਵਾ ਕੇਂਦਰ) ਜੋ ਕਿ ਸ਼ਹਿਰਾਂ ਵਿੱਚ ਹਨ ਅਤੇ 249 ਟਾਈਪ-3 ਸੈਂਟਰ (ਸੇਵਾ ਕੇਂਦਰ) ਜੋ ਕਿ ਪਿੰਡਾਂ ਵਿੱਚ ਸਨ, ਹੀ ਰੱਖੇ ਗਏ ਹਨ।

Send this to a friend