ਗੁਰੂ ਨਾਨਕ ਟੈਕਸੀ ਯੂਨੀਅਨ ਨੇ ਕਰਵਾਇਆ ਧਾਰਮਿਕ ਸਮਾਗਮ

ਅਮਲੋਹ, 9 ਮਾਰਚ (ਰਣਜੀਤ ਸਿੰਘ ਘੁੰਮਣ)- ਗੁਰੂ ਨਾਨਕ ਟੈਕਸੀ ਯੂਨੀਅਨ ਅਮਲੋਹ ਨੇ  ਡਰਾਇਵਰਾ ਦੀ ਚੜਦੀ ਕਲਾਂ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਦਾ ਅਯੋਜਿਨ ਕੀਤਾ ਗਿਆ ਜਿਸ ਵਿੱਚ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ  ਰਾਗੀ ਸਿੰਘਾ ਵੱਲੋ ਆਪਣੇ ਰਸ਼ ਭਿੰਨੇ ਕੀਰਤਨ ਰਾਹੀ ਸੰਗਤਾ ਨੂੰ ਗੁਰਬਾਣੀ ਦੇ ਲੜ ਜੋੜਿਆਂ ਤੇ ਸੰਗਤਾ ਨੂੰ ਖੰਡੇ  –ਬਾਂਟੇ ਦਾ ਅ੍ਰਮਿਤ ਛੱਕੇ ਗੁਰੂ ਵਾਲੇ ਬਨਣ ਲਈ ਪ੍ਰੇਰਿਤ ਕੀਤਾ । ਸਮਾਗਮ ਦੋਰਾਨ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਵਿਸੇਸ ਤੋਰ ਤੇ ਸਮੂਲਿਤ ਕੀਤੇ ਤੇ ਗੁਰੂ ਨਾਨਕ ਯੂਨੀਅਨ ਵੱਲੋ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾ ਦੀ ਸਲਾਘਾ ਕਰਦੇ ਕਿਹਾ ਕਿ ਹਰੇਕ ਇਨਸਾਨ ਨੂੰ ਦਸਾ ਨਹੁੰ ਦੀ ਕੀਰਤ ਕਮਾਈ ਕਰਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਨੇ ਚਾਹੀਦੇ ਹਨ । ਇਸ ਮੋਕੇ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਧੀਮਾਨ ,ਪ੍ਰਧਾਨ ਗੁਲਜਾਰ ਸਿੰਘ ਫੋਜੀ  ਤੇ ਸਮੂਹ ਮੈਬਰਾ ਵੱਲੋ ਵਿਧਾਇਕ ਕਾਕਾ ਰਣਦੀਪ ਸਿੰਘ  ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ ਤੋ ਗੁਰੂ ਦਾ ¦ਗਰ ਅਤੂੱਟ ਵਰਤਾਇਆ ਗਿਆ । ਇਸ ਮੋਕੇ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਮੈਬਰ ਜਸਮੀਤ ਸਿੰਘ ਰਾਜਾ , ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਜੋਗਿੰਦਰਸਿੰਘ ਨਰੈਣਗੜ੍ਹ, ਐਡਵੋਕੇਟ ਬਲਜਿੰਦਰ ਸਿੰਘ , ਬਹਾਦਰ ਸਿੰਘ ,  ਚੇਅਰਮੈਨ ਜਗਜੀਤ ਸਿੰਘ , ਬਲਵੀਰ ਸਿੰਘ ਮਿੰਟੂ ਨੂਰਪੁਰਾ  ਰਾਜਪਾਲ ਖਨਿਆਣ, ਰਾਮ ਕਿਸ਼ਨ ਭੱਲਾ, ਸਮੂਹ ਗੁਰੂ ਨਾਨਕ ਟੈਕਸੀ ਯੂਨੀਅਨ ਦੇ ਮੈਬਰ  ਤੋ ਇਲਾਵਾ ਸਹਿਰ ਵਾਸੀ  ਹਾਜਰ ਸਨ ।

Send this to a friend