ਨੂਰਪੁਰ ਬੇਦੀ 9 ਮਾਰਚ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)-ਕਾਂਗਰਸ ਵਲੋਂ ਪੰਜਾਬ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਅਤੇ ਜਨ ਮੁਸ਼ਕਿਲਾ ਦੇ ਹੱਲ ਲਈ ਪਿੰਡ ਵਿੱਚ ਕਾਂਗਰਸੀ ਆਗੂਆ ਵਲੋਂ ਮੀਟਿੰਗਾ ਕੀਤੀਆ ਜਾ ਰਹੀਆ ਹਨ ਇਸ ਲਈ ਤਹਿਤ ਅੱਜ ਨੂਰਪੁਰਬੇਦੀ ਦੇ ਸਥਾਨਕ ਰੈਸਟ ਹਾਉਸ ਵਿੱਚ ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਉਘੇ ਕਾਂਗਰਸੀ ਆਗੂ ਬਰਿੰਦਰ ਢਿਲਂੋ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ 11 ਮਾਰਚ ਦੀ ਰੋਪੜ ਫੇਰੀ ਨੂੰ ਲੈ ਕੇ ਬਲਾਕ ਨੂਰਪੁਰ ਬੇਦੀ ਦੇ ਕਾਂਗਰਸੀ ਆਗੂਆ ਦੀ ਇੱਕ ਭਰਵੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਉਨ੍ਹਾ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ 11 ਮਾਰਚ ਨੂੰ ਰੋਪੜ ਵਿਖੇ ਇਕ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਨਗੇ ਤੇ ਲ ੋਕਾਂ ਦੀਆਂ ਮੁਸ਼ਕਿਲਾ ਸੁਣਨਗੇ । ਇਸ ਮੌਕੇ ਉਨਾਂ ਨੇ ਕਿਸਾਨਾ ਦੇ ਕਰਜੇ ਮਾਫ ਹ ੋਣ ਸੰਬੰਧੀ ਸਵੈ ਘੋਸ਼ਣਾ ਪੱਤਰ ਇਕੱਤਰ ਕੀਤੀੇ ਤਾ ਜੋ ਉਹਨਾ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ । ਇਸ ਮੌਕੇ ਉਹਨਾ ਕਿਹਾ ਕਿ ਬਲਾਕ ਨੂਰਪੁਰ ਬੇਦੀ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਦਾ ਇੱਕ ਇੱਕ ਕਰਕੇ ਹੱਲ ਕਰਾਉਣ ਦਾ ਯਤਨ ਕਰਾਉਣਗੇ । ਇਸ ਮੌਕੇ ਸਾਬਕਾ ਇੰਸਪੈਕਟਰ ਰਾਧੇ ਕਿਸ਼ਨ ਕਾਂਗੜ, ਸਾਬਕਾ ਐਮ.ਸੀ .ਦਵਿੰਦਰ ਕੁਮਾਰ, ਡਾ ਦੇਸਰਾਜ ਅਬਿਆਣਾ,ਬਲਵੀਰ ਸਿੰਘ ਬੀ.ਡੀ.ਓ ਨੂਰਪੁਰ ਬੇਦੀ, ਰਾਣਾ ਜੈਨ ਸਿੰਘ, ਮਨਦੀਪ ਸਿੰਘ ਰਿੰਕਾ, ਗੁਰਚੈਨ ਸਿੰਘ ਸਮੀਰੋਵਾਲ, ਨਰਿੰਦਰ ਬੱਗਾ, ਜਸਵੀਰ ਸਸਕਰ,ਮਾ ਭਜਨ ਸਿੰਘ ਮੁਕਾਰੀ,ਲਾਡੀ ਸੈਣੀ ਮਾਜਰਾ ਅਤੇ ਕਾਂਗਰਸੀ ਆਗੂ ਭਾਰੀ ਸੰਖਿਆ ਵਿੱਚ ਹਾਜ਼ਰ ਸਨ