ਲਹਿਰਾ ਮੁਹੱਬਤ, 9 ਮਾਰਚ (ਜਗਤਾਰ ਸਿੰਘ ਬਾਠ)-ਪਿੰਡ ਲਹਿਰਾ ਬੇਗਾ ਵਿਖੇ ਗੁਰੁ ਤੇਗ ਬਹਾਦੁਰ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਔਰਤ ਦਿਵਸ ਨੂੰ ਸਮਰਪਿਤ ਯੂਥ ਪਾਰਲੀਮੈਂਟ ਦਾ ਸਮਾਗਮ ਕਰਵਾਇਆ ਗਿਆ।ਇਸ ਦੌਰਾਨ ਜਗਜੀਤ ਸਿੰਘ ਮਾਨ ਜਿਲ੍ਹਾ ਯੂਥ ਕੁਆਰਡੀਨੇਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਔਰਤ ਦਿਵਸ ਮੌਕੇ ਆਪਣੇ ਭਾਸ਼ਣ ’ਚ ਸਮਾਜਿਕ ਪੱਧਰ ’ਤੇ ਮਾਂ, ਭੈਣ ਤੇ ਧੀ ਦੇ ਵਜੋਂ ਵਿਚਰਦਿਆਂ ਹਰ ਔਰਤ ਨੂੰ ਸਨਮਾਨ ਦੇਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨਾਲ ਬੁਲਾਰੇ ਸਵਰਨ ਸਿੰਘ ਅਕਲੀਆ, ਹਰਵਿੰਦਰ ਸਿੰਘ, ਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਸੰਦੀਪ ਸਿੰਘ ਹਾਜਰ ਸਨ।ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵੱਲੋਂ ਜ਼ਿਲ੍ਹਾ ਕੁਆਰਡੀਨੇਟਰ ਜਗਜੀਤ ਸਿੰਘ ਮਾਨ ਨੂੰ ਜੀ ਆਇਆ ਕਿਹਾ ਤੇ ਵਿਸ਼ੇਸ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।