ਮਹਿਲਾ ਦਿਵਸ ’ਤੇ ਉਰੇਨ ਇੰਟਰਨੈਸ਼ਨਲ ਇੰਸਟੀਚਿਊਟ ਵਲੋਂ ਰੋਡ ਸ਼ੋਅ

ਫਰੀਦਕੋਟ, 9 ਮਾਰਚ (ਗੁਰਜੀਤ ਰੋਮਾਣਾ)-ਮੈਡਮ ਨਵਦੀਪ ਕੌਰ ਨੇ ਪ੍ਰੈਸ ਨੋਟ ਰਾਹੀਂ ਮੀਡੀਆ ਨੂੰ ਜਾਣਕਾਰੀ ਦਿਤੀ ਕਿ ਜਿਥੇ ਪੂਰੇ ਦੇਸ਼ ਚ ਵੋਮੈਨ ਦਿਵਸ ਮਨਾਇਆ ਗਿਆ ਉਥੇ ਹੀ ਫਰੀਦਕੋਟ ਉਰੇਨ ਇੰਟਰਨੈਸ਼ਨਲ ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੇਸ ਨੇ ਵੀ ਫਰੀਦਕੋਟ ‘ਚ ਵੋਮੈਨ ਡੇ ਤੇ ਆਪਣੇ ਵਿਦਿਆਰਥੀਆਂ ਅਤੇ ਪਾਸ ਹੋ ਚੁਕੇ ਆਤਮ ਨਿਰਭਰ ਬਣ ਚੁਕੇ ਵਿਦਿਆਰਥੀਆਂ ਤੋ ਕੇਕ ਸੈਰੇਮਨੀ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਡ ਸ਼ੋਅ ਕਰਵਾਇਆ ਗਿਆ।ਇਸ ਰੋਡ ਸ਼ੋਅ ਨੂੰ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਐਸ.ਸੀ,.ਉਝਾ ਅਤੇ ਉਰੇਨ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਨੂੰ ਡਾਇਰੈਕਟਰ ਰਾਜੇਸ਼ ਸੂਦ ਵਲੋਂ ਇਸ ਖਾਸ ਮੌਕੇ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਉਰੇਨ ਦਾ ਮੁਖ ਮੰਤਵ 2 ਲਖ ਔਰਤਾਂ ਨੂੰ ਆਤਮ ਨਿਰਭਰ ਬਣਾ ਕੇ ਆਪਣੇ ਪੈਰਾਂ ਸਿਰ ਖੜੇ ਕਰਨਾ ਹੈ।ਸਾਨੂੰ ਇਹ ਦਸਦੇ ਬਹੁਤ ਖੁਸ਼ੀ ਹੋ ਰਹੀ ਕਿ ਪਿੰਡ ਦੀਆਂ ਉਹ ਕੁੜੀਆਂ ਜੋ ਬਾਰਵੀਂ ਕਰਨ ਤੋ ਬਾਅਦ ਕੁਝ ਵੀ ਨਹੀ ਕਰ ਰਹੀਆਂ ਸੀ ਅਜ ਉਹ ਲੜਕੀਆਂ ਇਸ ਕਲਾਂ ਨੂੰ ਹਾਸਲ ਕਰਕੇ ਬਿਊਟੀ ਦੀ ਲਾਈਨ ਏ ਵਿਚ ਆਪਣਾ ਕੈਰੀਅਰ ਬਣਾ ਰਹੀਆਂ ਹਨ ਤੇ ਦੁਨੀਆਂ ਦੇ ਵਖ ਵਖ ਦੇਸ਼ਾ ਤੇ ਭਾਰਤ ਦੇ ਵਿਚ ਕੰਮ ਕਰਕੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਹਨ। ਉਹ ਵਿਦਿਆਰਥੀ ਜੋ ਉਰੇਨ ਵਿਚ ਕਲਾ ਪ੍ਰਾਪਤ ਕਰਕੇ ਆਪਣੇ ਰੁਜਗਾਰ ਦਾ ਸਾਧਨ ਖੁਦ ਬਣੇ ਹਨ, ਉਨ੍ਹਾਂ ਨੂੰ ਬੈਕ ਆਫ ਇੰਡੀਆ ਦੇ ਚੀਫ ਮੈਨੇਜਰ ਐਸ.ਸੀ.ਉਝਾ , ਡਾਇਰੈਕਟਰ ਰਾਜੇਸ਼ ਸਾਦੂ, ਡਾਇਰੈਕਟਰ ਕਰਮਜੋਤ ਕੌਰ, ਸੈਂਟਰ ਹੈਡ ਨਵਦੀਪ ਕੌਰ, ਕੌਸਲਰ ਪ੍ਰਭਲੀਨ ਕੌਰ ਅਤੇ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ।

Send this to a friend