ਬੋਹਾ, 9 ਮਾਰਚ (ਸੰਤੋਖ ਸਾਗਰ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਸਾਖੀ ਮੌਕੇ ਕਾਨਫਰੰਸ ਕਰਨ ਸੰਬੰਧੀ ਜਿਲਾ ਪੱਧਰੀ ਮੀਟਿੰਗ ਦਾ ਆਯੋਜਨ ਪੰਜਾਬ ਦੇ ਪਿੰਡਾਂ ਸ਼ਹਿਰਾਂ ਅੰਦਰ ਵੱਡੇ ਪੱਧਰ ਤੇ ਮੀਟਿੰਗਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਸਥਾਨਕ ਗੁਰੂਦੁਆਰਾ ਸਾਹਿਬ ਦੇ ਹਾਲ ਵਿਖੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਮੰਡੇਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਪਾਰਟੀ ਦੀਆਂ ਪਿਛਲੀਆਂ ਗਤੀਵਿਧੀਆਂ ਸੰਬਧੀ ਵਿਚਾਰ ਚਰਚਾ ਕੀਤੀ ਗਈ ਉਥੇ ਅਗਲੇ ਮਹੀਨੇ ਆ ਰਹੇ ਵਿਸਾਖੀ ਦੇ ਪਵਿਤਰ ਦਿਹਾੜੇ ਮੌਕੇ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ।ਉਹਨਾਂ ਕਿਹਾ ਕਿ ਕਿ ਵਿਸਾਖੀ ਦਾ ਦਿਹਾੜਾ ਸਿੱਖ ਕੌਮ ਲਈ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਦਿਹਾੜੇ ਨੂੰ ਸ਼ਰਧਾ ਅਤੇ ਭਾਵਨਾ ਨਾਲ ਮਨਾਉਣਾਂ ਹਰ ਇੱਕ ਪੰਜਾਬੀ ਅਤੇ ਗੁਰਸਿੱਖ ਦਾ ਮੁੱਢਲਾ ਫਰਜ ਤੇ ਹੱਕ ਹੈ।ਇਸ ਲਈ ਇਸ ਪਾਵਨ ਦਿਹਾੜੇ ਨੂੰ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਤਲਵੰਡੀ ਸਾਬੋ ਵਿਖੇ ਇੱਕ ਇਤਹਾਸਿਕ ਕਾਨਫਰੰਸ ਕਰਨ ਜਾ ਰਿਹਾ ਹੈ।।ਇਸ ਮੌਕੇ ਜਿੱਥੇ ੳੱਘੇ ਸਿੱਖ ਪ੍ਰਚਾਰਕ,ਢਾਡੀ ਕਵੀਸ਼ਰ ਸਿੱਖ ਇਤਿਹਾਸ ਸੰਬੰਧੀ ਸੰਗਤਾ ਨੂੰ ਵਿਸਥਾਰਪੂਰਵਕ ਚਾਨਣਾ ਪਾਉਣਗੇ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਸਾਹਿਬਾਨ ਅਤੇ ਦੇਸਾਂ ਵਿਦੇਸ਼ਾਂ ਚੋਂ ਸੰਗਤਾਾਂ ਸ਼ਾਮਲ ਹੋਣਗੀਆਂ।ਇਸ ਮੀਟਿੰਗ ਨੂੰ ਜਿਲਾ ਕਾਰਜਕਰਨੀ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਬੱਛੋਆਣਾਂ,ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਭਾਈ ਜੋਗਿੰਦਰ ਸਿੰਘ ਬੋਹਾ,ਬਾਬਾ ਬਘੇਲ ਸਿੰਘ ਮੰਘਾਣੀਆਂ, ਭਾਈ ਰਣਜੀਤ ਸਿੰਘ ਢਾਡੀ, ਮਨਜੀਤ ਸਿੰਘ ਢੈਪਈ ਨੇ ਵੀ ਸੰਬੋਧਨ ਕੀਤਾ।