ਤਲਵੰਡੀ ਸਾਬੋ, 9 ਮਾਰਚ (ਰਾਮ ਰੇਸ਼ਮ ਨਥੇਹਾ)-ਨੇਤਰਦਾਨੀ ਸਰਦਾਰ ਗੁਰਨਾਮ ਸਿੰਘ ਗੁਰੂ ਸਰ ਜਗਾ ਦੇ ਪਰਿਵਾਰਕ ਮੈਂਬਰਾਂ ਵਲੋਂ ਅਪਨੇ ਬਜੁਰਗ ਦੇ ਪੂਰਨਿਆਂ ਤੇ ਚਲਦਿਆਂ ਸਮਾਜ ਭਲਾਈ ਦੇ ਕੰਮਾਂ ਨੂੰ ਮੁਖ ਰਖਦਿਆ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਸਰ ਵਿਖੇ ਸਕੂਲੀ ਬਚਿਆਂ ਦੀ ਸਹੂਲਤ ਲਈ ਪਿੰਡ ਦੇ ਪਤਵੰਤਿਆਂ ਤੇ ਸਕੂਲ ਸਟਾਫ ਦੀ ਹਾਜਰੀ ਵਿਚ ਇਕ ਛਤ ਵਾਲਾ ਪਖਾ ਤੇ ਦੋ ਦਰੀਆਂ ਸਕੂਲ ਦੇ ਬਚਿਆਂ ਨੂੰ ਸਪੁਰਦ ਕੀਤੀਆਂ । ਵਰਨਣਯੋਗ ਹੈ ਕਿ ਉਕਤ ਪਰਿਵਾਰ ਦੇ ਬਜੁਰਗ ਦੀਆਂ ਮਰਨ ਉਪਰੰਤ ਪਰਿਵਾਰ ਵਲੋਂ ਸਾਲ 2008 ਵਿਚ ਦੋਵੇਂ ਅਖਾਂ ਦਾਨ ਕਰ ਦਿਤੀਆਂ ਸਨ । ਜਿਸ ਦੀ ਬਦੌਲਤ ਨੇਤਰਦਾਨੀ ਗੁਰਨਾਮ ਸਿੰਘ ਦੀ ਧਰਮ ਪਤਨੀ ਸੋਂਧਾ ਕੌਰ ਬੇਟੇ ਨਛਤਰ ਸਿੰਘ ,ਰਸਦੀਪ ਸਿੰਘ ,ਕਰਿਸਨ ਗਰੂ ਸਰੀਆ ਤਰਕਸ਼ੀਲ ,ਪੋਤਰਾ ਸ਼ਰਨਦੀਪ ਸਿੰਘ ਅਤੇ ਸਾਬਕਾ ਸਰਪੰਚ ਕਾਕਾ ਸਿੰਘ ਤੇ ਦੇਵ ਸਿੰਘ ਖਿਲਣ ਨੇ ਸਕੂਲ ਵਿਚ ਪਹੁੰਚ ਕੇ ਸਕੂਲ ਮੁਖੀ ਸਰਦਾਰ ਰੂਪ ਸਿੰਘ ,ਮਾਸਟਰ ਮੋਹਿਤ ਅਤੇ ਗੁਰਦੀਪ ਕੌਰ ਮੈਡਮ ਨੂੰ ਸਮਾਨ ਸਪੁਰਦ ਕੀਤਾ।